• Home »
  • ਸਿਆਸਤ
  • » ਕੇਜਰੀਵਾਲ ਨੇ ਬੀਜੇਪੀ ਐਮ ਪੀ ਭੜਾਨਾ ਤੋਂ ਮਾਫੀ ਮੰਗੀ

ਕੇਜਰੀਵਾਲ ਨੇ ਬੀਜੇਪੀ ਐਮ ਪੀ ਭੜਾਨਾ ਤੋਂ ਮਾਫੀ ਮੰਗੀ

-ਪੰਜਾਬੀਲੋਕ ਬਿਊਰੋ
ਦਿੱਲੀ ਦੇ ਸੀ ਐਮ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਤੋਂ ਬੀਜੇਪੀ ਐਮ ਪੀ ਅਵਤਾਰ ਸਿੰਘ ਭੜਾਣਾ ਤੋਂ ਪਟਿਆਲਾ ਹਾਊਸ ਕੋਰਟ ਵਿੱਚ ਲਿਖਤੀ ਮਾਫੀ ਮੰਗੀ ਹੈ। ਭੜਾਣਾ ਵਲੋਂ ਕੇਜਰੀਵਾਲ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਗਿਆ ਸੀ, ਤੇ ਨਾਲ ਹੀ ਇਕ ਕਰੋੜ ਰੁਪਏ ਦੇ ਨੁਕਸਾਨ ਪੂਰਤੀ ਦੀ ਮੰਗ ਕੀਤੀ ਗਈ ਸੀ। ਕੇਜਰੀਵਾਲ ‘ਤੇ ਇਲਜ਼ਾਮ ਸੀ ਕਿ ਉਹਨਾਂ ਨੇ 31 ਜਨਵਰੀ 2014 ਨੂੰ ਕਿਹਾ ਸੀ ਕਿ ਅਵਤਾਰ ਸਿੰਘ ਭੜਾਣਾ ਦੇਸ਼ ਦੇ ਸਭ ਤੋਂ ਵੱਧ ਭ੍ਰਿਸ਼ਟ ਵਿਅਕਤੀਆਂ ਵਿੱਚੋਂ ਇਕ ਹਨ, ਹੁਣ ਕੇਜਰੀਵਾਲ ਨੇ ਲਿਖਤੀ ਮਾਫੀ ਮੰਗਦਿਆਂ ਕਿਹਾ ਹੈ ਕਿ ਇਕ ਸਹਿਯੋਗੀ ਦੇ ਬਹਿਕਾਵੇ ਵਿੱਚ ਆ ਕੇ ਉਹਨਾਂ ਨੇ ਭੜਾਣਾ ‘ਤੇ ਦੋਸ਼ ਲਾਏ ਸਨ, ਜੋ ਗਲਤ ਹਨ, ਇਸ ਬਿਆਨਬਾਜ਼ੀ ਨਾਲ ਭੜਾਣਾ ਦੇ ਅਕਸ ਨੂੰ ਠੇਸ ਪੁਚਾਉਣ ਦਾ ਉਹਨਾਂ ਦਾ ਕੋਈ ਇਰਾਦਾ ਨਹੀਂ ਸੀ, ਇਸ ਕਰਕੇ ਉਹ ਲਿਖਤੀ ਮਾਫੀ ਮੰਗਦੇ ਹਨ, ਤੇ ਕੋਰਟ ਨੇ ਇਹ ਮਾਫੀਨਾਮਾ ਮਨਜ਼ਰੂ ਵੀ ਕਰ ਲਿਆ।