ਸ਼ਰਦ ਪਾਰਟੀ ਛੱਡਣ ਲਈ ਅਜ਼ਾਦ

-ਪੰਜਾਬੀਲੋਕ ਬਿਊਰੋ
ਬਿਹਾਰ ਵਿੱਚ ਭਾਜਪਾ ਨਾਲ ਰਲ ਕੇ ਸਰਕਾਰ ਬਣਾਉਣ ‘ਤੇ ਨਿਤੀਸ਼ ਕੁਮਾਰ ਦੀ ਪਾਰਟੀ ਵਿੱਚ ਬਗਾਵਤ ਦੇ ਅਸਾਰ ਬਣ ਗਏ ਸਨ, ਸੀਨੀਅਰ ਨੇਤਾ ਸ਼ਰਦ ਯਾਦਵ ਇਸ ਦੀ ਪਹਿਲ ਕਰ ਰਹੇ ਹਨ, ਤੇ ਵੱਖਰੀ ਪਾਰਟੀ ਬਣਾ ਸਕਦੇ ਹਨ। ਇਸ ਮਸਲੇ ‘ਤੇ ਨਿਤੀਸ਼ ਕੁਮਾਰ ਨੇ ਅੱਜ ਪ੍ਰਧਾਨ ਮੰਤਰੀ ਮੋਦੀ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ ਸ਼ਰਦ ਯਾਦਵ ਪਾਰਟੀ ਛੱਡਣ ਦੇ ਫ਼ੈਸਲੇ ਲਈ ਆਜ਼ਾਦ ਹਨ।
ਓਧਰ ਬਿਹਾਰ ਵਿੱਚ 300 ਕਰੋੜ ਦਾ ਐਨ ਜੀ ਓ ਘੋਟਾਲਾ ਸਾਹਮਣਾ ਆਇਆ ਹੈ, ਇਸ ਬਾਰੇ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਹੈ ਕਿ ਸੁਸ਼ਾਸਨ ਬਾਬੂ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਜ਼ੀਰੋ ਟਾਲਰੈਂਸ ਦੀ ਗੱਲ ਕਰਿਆ ਕਰਦੇ ਸਨ, ਹੁਣ ਪਾਣੀ ਪਾਣੀ ਹੋ ਗਏ। ਇਹ ਘੋਟਾਲਾ ਸੀ ਐਮ ਨਿਤੀਸ਼ ਤੇ ਡਿਪਟੀ ਸੀ ਐਮ ਸੁਸ਼ੀਲ ਮੋਦੀ ਦੇ ਕਾਰਜਕਾਲ ਵਿੱਚ ਹੋਇਆ ਹੈ।