ਨਿਤੀਸ਼ ਦੀ ਪਾਰਟੀ ‘ਚ ਬਗਾਵਤ??

-ਪੰਜਾਬੀਲੋਕ ਬਿਊਰੋ
ਬਿਹਾਰ ਵਿੱਚ ਰਾਸ਼ਟਰੀ ਜਨਤਾ ਦਲ ਨਾਲੋਂ ਨਾਤਾ ਤੋੜ ਕੇ ਭਾਜਪਾ ਨਾਲ ਸਿਆਸੀ ਸਾਂਝ ਭਿਆਲੀ ਪਾਉਣ ਵਾਲੇ ਨਿਤੀਸ਼ ਕੁਮਾਰ ਦੀ ਪਾਰਟੀ ਵਿੱਚ ਬਗਾਵਤ ਦੇ ਪੂਰੇ ਪੂਰੇ ਅਸਾਰ ਬਣ ਚੁੱਕੇ ਹਨ। ਕਈ ਦਿਨਾਂ ਤੋਂ ਕੌੜ ਵੱਟ ਰਹੇ ਸ਼ਰਦ ਯਾਦਵ ਤਿੰਨ ਦਿਨਾ ਬਿਹਾਰ ਦਾ ਦੌਰਾ ਕਰਨਗੇ ਤੇ 17 ਅਗਸਤ ਨੂੰ ਦਿੱਲੀ ਵਿੱਚ ਹਮਖਿਆਲੀਆਂ ਦੀ ਬੈਠਕ ਸੱਦੀ ਗਈ ਹੈ। ਸ਼ਰਦ ਯਾਦਵ ਨੇ ਰਾਜ ਸਭਾ ਵਿੱਚ ਭਾਸ਼ਣ ਦਿੰਦਿਆਂ ਕਿਹਾ ਸੀ ਕਿ ਜਦ ਵੀ ਆਪਣੇ ਅੰਦਰ ਹਨੇਰਾ ਮਹਿਸੂਸ ਕਰਦਾਂ, ਤਾਂ ਚਾਨਣ ਦੀ ਭਾਲ ‘ਚ ਲੋਕਾਂ ਕੋਲ ਚਲਿਆ ਜਾਂਨਾ।