• Home »
  • ਸਿਆਸਤ
  • » ਸਿਰਸਾ ਤੇ ਗੁਪਤਾ ਵਿਧਾਨ ਸਭਾ ‘ਚੋਂ ਕੱਢੇ

ਸਿਰਸਾ ਤੇ ਗੁਪਤਾ ਵਿਧਾਨ ਸਭਾ ‘ਚੋਂ ਕੱਢੇ

-ਪੰਜਾਬੀਲੋਕ ਬਿਊਰੋ
ਬੀਤੇ ਦਿਨ ਦਿੱਲੀ ਵਿਧਾਨ ਸਭਾ ਵਿਚੋਂ ਭਾਜਪਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਅਤੇ ਵਜਿੰਦਰ ਗੁਪਤਾ ਨੂੰ ਉਸ ਸਮੇਂ ਬਾਹਰ ਕੱਢ ਦਿਤਾ ਗਿਆ ਜਦ ਉਹ ਦਿੱਲੀ ਵਿਚ ਚਾਰ ਸਫ਼ਾਈ ਕਰਮਚਾਰੀਆਂ ਦੀ ਮੌਤ ‘ਤੇ ਚਰਚਾ ਕਰਨ ਦੀ ਮੰਗ ਕਰ ਰਹੇ ਸਨ।
ਭਾਜਪਾ ਨੇ ਚਾਰ ਸਫ਼ਾਈ ਕਰਮਚਾਰੀਆਂ ਦੀ ਮੌਤ ਦਾ ਮੁੱਦਾ ਚੁਕਿਆ, ਉਥੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਚੰਡੀਗੜ ਵਿਚ ਹਰਿਆਣਾ ਭਾਜਪਾ ਮੁਖੀ ਦੇ ਪੁੱਤਰ ਵਲੋਂ ਇਕ ਕੁੜੀ ਦਾ ਪਿੱਛਾ ਕਰਨ ਦੇ ਮੁੱਦੇ ਨੂੰ ਲੈ ਕੇ ਭਾਜਪਾ ਮੈਂਬਰਾਂ ਵਿਰੁਧ ਨਾਹਰੇ ਲਗਾਏ। ਹੰਗਾਮੇ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਨੂੰ ਸਭਾ ਦੀ ਕਾਰਵਾਈ ਨੂੰ ਦੋ ਵਾਰ ਮੁਲਤਵੀ ਕਰਨਾ ਪਿਆ।  ਕਾਰਵਾਈ ਮੁੜ ਸ਼ੁਰੂ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਭਾਜਪਾ ਵਿਧਾਇਕਾਂ ਨੇ ਇਕ-ਦੂਜੇ ਵਿਰੁਧ ਨਾਹਰੇਬਾਜ਼ੀ ਕੀਤੀ ਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਸਪੀਕਰ ਦੇ ਕਹਿਣ ‘ਤੇ ਅਪਣੀਆਂ ਸੀਟਾਂ ‘ਤੇ ਵਾਪਸ ਆ ਗਏ ਜਦਕਿ ਭਾਜਪਾ ਵਿਧਾਇਕਾਂ ਨੇ ਅਜਿਹਾ ਨਾ ਕੀਤਾ। ਇਸ ਤੋਂ ਬਾਅਦ ਸਪੀਕਰ ਨੇ ਮਾਰਸ਼ਲਾਂ ਨੂੰ ਕਹਿ ਕੇ ਗੁਪਤਾ ਤੇ ਸਿਰਸਾ ਨੂੰ ਬਾਹਰ ਕਢਿਆ।
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਮਸ਼ੀਨਾਂ ਨਾਲ ਸੀਵਰੇਜ ਦੀ ਸਫ਼ਾਈ ਕਰਨ ਲਈ ਲਿਖਤੀ ਨਿਰਦੇਸ਼ ਜਾਰੀ ਕੀਤੇ ਗਏ ਹਨ ਜਦਕਿ ਠੇਕੇਦਾਰ ਨੇ ਸਫ਼ਾਈ ਕਰਮਚਾਰੀਆਂ ਨੂੰ ਹੀ ਸੀਵਰੇਜ ਵਿਚ ਭੇਜ ਦਿਤਾ