ਤੇਜਸਵੀ ਨੂੰ ਦੇਣਾ ਪਊ ਅਸਤੀਫਾ

-ਪੰਜਾਬੀਲੋਕ ਬਿਊਰੋ
ਬਿਹਾਰ ਦੀ ਸੱਤਾਧਾਰੀ ਧਿਰ ਦੇ ਭਾਈਵਾਲ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰਨ ਕਰਕੇ ਗੱਠਜੋੜ ਟੁੱਟਣ ਕਿਨਾਰੇ ਹੈ, ਪਰ ਕਾਂਗਰਸ ਦੇ ਦਖਲ ਨਾਲ ਹਾਲਾਤ ਕੁਝ ਸੁਧਰਦੇ ਨਜ਼ਰ ਆ ਰਹੇ ਹਨ, ਕੱਲ ਤੱਕ ਡਿਪਟੀ ਸੀ ਐਮ ਤੇਜਸਵੀ ਯਾਦਵ ਕਿਸੇ ਵੀ ਸੂਰਤ ਅਸਤੀਫਾ ਨਾ ਦੇਣ ਦੀ ਗੱਲ ਕਰ ਰਹੇ ਸਨ, ਅੱਜ ਸੂਤਰਾਂ ਨੇ ਖਬਰ ਦਿੱਤੀ ਹੈ ਕਿ ਤੇਜਸਵੀ ਅਸਤੀਫਾ ਦੇਣਗੇ ਤੇ ਉਹਨਾਂ ਦੀ ਜਗਾ ਡਿਪਟੀ ਸੀ ਐਮ ਦੀ ਗੱਦੀ ਲਾਦੂ ਪ੍ਰਸਾਦ ਦੀ ਦੂਜੇ ਨੰਬਰ ਦੀ ਧੀ ਰੋਹਿਣੀ ਯਾਦਵ ਨੂੰ ਮਿਲੇਗੀ। ਹਾਲਾਂਕਿ ਰੋਹਣੀ ਦਾ ਸਹੁਰਾ ਪਰਿਵਾਰ ਕਿਸੇ ਵੀ ਸਿਆਸੀ ਪਾਰਟੀ ਨਾਲ ਸੰਬੰਧ ਨਹੀਂ ਰੱਖਦਾ। ਕਾਂਗਰਸ ਕਿਸੇ ਵੀ ਹਾਲ ਮਹਾਗੱਠਜੋੜ ਨੂੰ ਟੁੱਟਣ ਨਹੀਂ ਦੇਣਾ ਚਾਹੁੰਦੀ।