• Home »
  • ਸਿਆਸਤ
  • » ਕੇਜਰੀਵਾਲ ਖਿਲਾਫ 16 ਹਜ਼ਾਰ ਪੰਨਿਆਂ ਦੇ ਦੋਸ਼, ਫੇਰ ਵੀ ਅਧੂਰੇ!!

ਕੇਜਰੀਵਾਲ ਖਿਲਾਫ 16 ਹਜ਼ਾਰ ਪੰਨਿਆਂ ਦੇ ਦੋਸ਼, ਫੇਰ ਵੀ ਅਧੂਰੇ!!

-ਪੰਜਾਬੀਲੋਕ ਬਿਊਰੋ
ਆਮ ਆਦਮੀ ਪਾਰਟੀ ਦੇ ਬਰਖਾਸਤ ਵਿਧਾਇਕ ਕਪਿਲ ਮਿਸ਼ਰਾ ਵਲੋਂ ਕੇਜਰੀਵਾਲ ਸਰਕਾਰ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਪਬਲਿਕ ਕਮਿਸ਼ਨ ਕੋਲ ਪੇਸ਼ ਕੀਤਾ ਗਿਆ ਹੈ, ਜਦ ਅੱਜ ਕੋਰਟ ਵਿੱਚ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਤਾਂ ਕਮਿਸ਼ਨ ਨੇ ਕਪਿਲ ਮਿਸ਼ਰਾ ਵਲੋਂ ਕੇਜਰੀਵਾਲ ਸਰਕਾਰ ਖਿਲਾਫ ਪੇਸ਼ ਕੀਤੇ 16 ਹਜ਼ਾਰ ਪੰਨਿਆਂ ਦੇ ਦਸਤਾਵੇਜ਼ਾਂ ਨੂੰ ਅਧੂਰਾ ਦੱਸਿਆ ਤੇ ਕਿਹਾ ਕਿ ਦੋ ਹਫਤਿਆਂ ਦੇ ਵਿੱਚ ਵਿੱਚ ਸਾਰੇ ਸਬੂਤ ਪੇਸ਼ ਕੀਤੇ ਜਾਣ। ਜੋ ਦਸਤਾਵੇਜ਼ਾਂ ਦਾ ਥੱਬਾ ਪੇਸ਼ ਕੀਤਾ ਗਿਆ ਹੈ, ਉਹਨਾਂ ਵਿੱਚ ਨਾ ਤਾਂ ਕੋਈ ਇੰਡੈਕਸ ਬਣਿਆ ਹੋਇਆ ਹੈ, ਨਾ ਕੋਈ ਪੇਜਿੰਗ ਕੀਤੀ ਗਈ ਹੈ, ਨਾ ਕੋਈ ਹਲਫਨਾਮਾ ਨੱਥੀ ਕੀਤਾ ਹੈ, ਤੇ ਪਹਿਲੀ ਸੁਣਵਾਈ ਦੌਰਾਨ ਕਪਿਲ ਮਿਸ਼ਰਾ ਖੁਦ ਪੇਸ਼ ਵੀ ਨਹੀਂ ਹੋਏ, ਜਿਸ ‘ਤੇ ਵੀ ਕੋਰਟ ਨੇ ਨਰਾਜ਼ਗੀ ਜਤਾਈ।