• Home »
  • ਸਿਆਸਤ
  • » ਸੰਜੇ ਸਿੰਘ ਮਜੀਠੀਆ ਮਾਮਲੇ ‘ਚ ਪੇਸ਼ੀ ਭੁਗਤਣ ਪੁੱਜੇ

ਸੰਜੇ ਸਿੰਘ ਮਜੀਠੀਆ ਮਾਮਲੇ ‘ਚ ਪੇਸ਼ੀ ਭੁਗਤਣ ਪੁੱਜੇ

-ਪੰਜਾਬੀਲੋਕ ਬਿਊਰੋ
ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਕੀਤੇ ਮਾਣਹਾਨੀ ਦੇ ਕੇਸ ‘ਚ ਪੇਸ਼ੀ ਭੁਗਤਣ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਸਿੰਘ ਅੱਜ ਲੁਧਿਆਣਾ ਅਦਾਲਤ ਕੰਪਲੈਕਸ ਪੁੱਜੇ, ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨਾਂ ਕਿਹਾ ਕਿ ਉਹ ਅੱਜ ਵੀ ਮਜੀਠੀਆ ਬਾਰੇ ਦਿੱਤੇ ਬਿਆਨ ‘ਤੇ ਕਾਇਮ ਹਨ।
ਸੰਜੇ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੀ ਵਿਰੋਧੀ ਪੱਖ ਦੀ ਭੂਮਿਕਾ ਚੰਗੀ ਤਰਾਂ ਨਿਭਾ ਰਹੀ ਹੈ। ਅਜੇ ਮਾਈਨਿੰਗ ਘਪਲੇ ‘ਚ ਕਾਂਗਰਸ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਨਾਂ ਆਇਆ ਜਿਸ ਨੂੰ ਲੈ ਕੇ ਲਗਾਤਾਰ ਸਾਡੀ ਪਾਰਟੀ ਵੱਲੋਂ ਅੰਦੋਲਨ ਜਾਰੀ ਹੈ। ਸੀ. ਐਮ. ਕੈਪਟਨ ਅਮਰਿੰਦਰ ਸਿੰਘ ‘ਤੇ ਦੋਸ਼ ਲਗਾਉਂਦੇ ਕਿਹਾ ਕਿ ਉਹ ਆਪਣੇ ਵਾਅਦੇ ਪੂਰੇ ਕਰਨ ‘ਚ ਨਾਕਾਮਯਾਬ ਰਹੇ। ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਹੋਈ ਹਾਰ ਦੇ ਕਾਰਨਾਂ ਦੀ ਚਰਚਾ ਅਸੀਂ ਮੀਡੀਆ ‘ਚ ਨਹੀਂ ਕਰਾਂਗੇ ਪਰ ਪਾਰਟੀ ਆਪਸ ‘ਚ ਚਰਚਾ ਕਰ ਰਹੀ ਹੈ। ਪੰਜਾਬ ‘ਚ 22 ਸੀਟਾਂ ਲੈਣਾ ਇਕ ਬਹੁਤ ਵੱਡੀ ਉਪਲੱਬਧੀ ਹੈ। ਉਨਾਂ ਕਿਹਾ ਕਿ ਮੈਂ 2 ਸਾਲਾਂ ‘ਚ ਪੂਰੀ ਮਿਹਨਤ ਕੀਤੀ ਪਰ ਫਿਰ ਵੀ ਅਸੀਂ ਲੋਕਾਂ ਦਾ ਭਰੋਸਾ ਨਹੀਂ ਜਿੱਤ ਸਕੇ। ਨਗਰ ਨਿਗਮ ਚੋਣਾਂ ਬਾਰੇ ਸੰਜੇ ਸਿੰਘ ਨੇ ਕਿਹਾ ਕਿ ਉਹ ਹੁਣ ਪੰਜਾਬ ਇੰਚਾਰਜ ਨਹੀਂ, ਇਸ ਕਰਕੇ ਇਸ ਬਾਰੇ ਕੋਈ ਬਿਆਨ ਨਹੀਂ ਦੇਣਗੇ, ਪਰ ਇੰਨਾ ਜ਼ਰੂਰ ਕਹਾਂਗਾ ਕਿ ਪੰਜਾਬ ਦੇ ਲੋਕਾਂ ਦਾ ਨਮਕ ਖਾਧਾ ਹੈ। ਜਦੋਂ-ਜਦੋਂ ਇਥੋਂ ਦੇ ਲੋਕ ਆਵਾਜ਼ ਦੇਣਗੇ ਉਨਾਂ ਦੇ ਹਰ ਸੁੱਖ-ਦੁੱਖ ‘ਚ ਸਾਥ ਦੇਵਾਂਗਾ।ਸੰਜੇ ਸਿੰਘ ਦੇ ਨਾਲ ਪੰਜਾਬ ਦੇ ਕਈ ਪਾਰਟੀ ਨੇਤਾ ਤੇ ਵਲੰਟੀਅਰ ਵੀ ਪੁੱਜੇ ਹੋਏ ਸਨ।