• Home »
  • ਸਿਆਸਤ
  • » ਸਭ ਕੁਝ ਗਵਾ ਕੇ ਮੇਰਾ ਚੇਤਾ ਆ ਗਿਆ-ਛੋਟੇਪੁਰ

ਸਭ ਕੁਝ ਗਵਾ ਕੇ ਮੇਰਾ ਚੇਤਾ ਆ ਗਿਆ-ਛੋਟੇਪੁਰ

-ਪੰਜਾਬੀਲੋਕ ਬਿਊਰੋ
ਆਮ ਆਦਮੀ ਪਾਰਟੀ ਦੇ ਪੰਜਾਬ ਇਕਾਈ ਦੇ ਉਪ ਪ੍ਰਧਾਨ ਅਮਨ ਅਰੋੜਾ ਵਲੋਂ ਕਿਹਾ ਗਿਆ ਹੈ ਕਿ ਉਹ ਸੁੱਚਾ ਸਿੰਘ ਛੋਟੇਪੁਰ, ਡਾ ਗਾਂਧੀ, ਹਰਿੰਦਰ ਖਾਲਸਾ ਆਦਿ ਨੂੰ ਪਾਰਟੀ ਵਿੱਚ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਸ ‘ਤੇ ਸਾਬਕਾ ਪੰਜਾਬ ਕਨਵੀਨਰ ਅਤੇ ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਅਮਨ ਅਰੋੜਾ ਦਾ ਇਹ ਬਿਆਨ ਸਿਰਫ ਅਖਬਾਰੀ ਹੈ ਜਦਕਿ ਹੁਣ ਇਸ ਦਾ ਕੋਈ ਮਤਲਬ ਨਹੀਂ ਹੈ। ਛੋਟੇਪੁਰ ਨੇ ਕਿਹਾ ਕਿ ਜਿਹੜੇ ਲੋਕ ਅੱਜ ਉਹਨਾਂ ਦੀ ਵਾਪਸੀ ਦੀ ਗੱਲ ਕਰ ਰਹੇ ਹਨ ਜੇ ਇਹਨਾਂ ‘ਚ ਪੰਜਾਬ ਦੇ ਲੋਕਾਂ ਪ੍ਰਤੀ ਕੋਈ ਹਮਦਰਦੀ ਹੁੰਦੀ ਤਾਂ ਇਹ ਭਰਾ ਮਾਰੂ ਜੰਗ ਤੋਂ ਬਚਦੇ। ਛੋਟੇਪੁਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਤੀਸਰੀ ਪਾਰਟੀ ਲਿਆਉਣ ਦਾ ਮਨ ਬਣਾਇਆ ਸੀ ਪਰ ਗੰਦੀ ਸਿਆਸਤ ਕਾਰਨ ਸਾਨੂੰ ਇਹ ਮੌਕਾ ਨਹੀਂ ਮਿਲ ਸਕਿਆ। ਛੋਟੇਪੁਰ ਨੇ ਕਿਹਾ ਕਿ ਅਮਨ ਅਰੋੜਾ ਉਹੀ ਵਿਅਕਤੀ ਹੈ ਜਿਸ ਨੇ ਮੈਨੂੰ ਸਿਆਸੀ ਤੌਰ ‘ਤੇ ਖਤਮ ਕਰਨ ਲਈ ਅੱਖਾਂ ਬੰਦ ਕਰਕੇ ਪੇਪਰ ‘ਤੇ ਸਾਈਨ ਕੀਤੇ ਸਨ। ਛੋਟੇਪੁਰ ਨੇ ਕਿਹਾ ਕਿ ਹੁਣ ਮੇਰੇ ਪਾਰਟੀ ਵਿਚ ਜਾਣ ਦਾ ਕੋਈ ਫਾਇਦਾ ਨਹੀਂ ਹੈ।