• Home »
  • ਸਿਆਸਤ
  • » ਕਪਿਲ ਦਾ ਕੇਜਰੀਵਾਲ ‘ਤੇ ਇਕ ਵਾਰ ਫੇਰ ਹੱਲਾ

ਕਪਿਲ ਦਾ ਕੇਜਰੀਵਾਲ ‘ਤੇ ਇਕ ਵਾਰ ਫੇਰ ਹੱਲਾ

-ਪੰਜਾਬੀਲੋਕ ਬਿਊਰੋ
ਆਮ ਆਦਮੀ ਪਾਰਟੀ  ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਪ੍ਰੈਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ ‘ਆਪ’ ਨੂੰ ਹਵਾਲਾ ਕੰਪਨੀਆਂ ਨੇ ਪੈਸਾ ਦਿੱਤਾ ਹੈ। 2 ਕਰੋੜ ਦੇ ਚੰਦੇ ਨਾਲ ਸੰਬੰਧਤ ਜੋ ਮੁਕੇਸ਼ ਸ਼ਰਮਾ ਦਾ ਵੀਡੀਓ ਕੇਜਰੀਵਾਲ ਨੇ ਚਲਾਇਆ ਉਹ ਝੂਠਾ ਹੈ। ਕੇਜਰੀਵਾਲ ਨੇ ਮੁਕੇਸ਼ ਨੂੰ ਬਲੀ ਦਾ ਬੱਕਰਾ ਬਣਾਇਆ। ਮਿਸ਼ਰਾ ਨੇ ਕਿਹਾ ਕਿ ਮੈਂ ਇਕ ਹਫਤੇ ਪਹਿਲਾਂ ਕੇਜਰੀਵਾਲ ਤੋਂ ਕੁਝ ਸਵਾਲ ਪੁੱਛੇ ਸੀ ਅਤੇ ਅਜੇ ਤੱਕ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਕੇਜਰੀਵਾਲ ਇਕ ਆਈ.ਆਰ.ਐੱਸ. ਅਫ਼ਸਰ ਰਹੇ ਹਨ, ਇਸ ਲਈ ਉਹਨਾਂ ਨੂੰ ਪਤਾ ਹੈ ਕਿ ਕੀ ਕੰਮ ਕਿਵੇਂ ਕਰਨਾ ਹੈ। ਮਿਸ਼ਰਾ ਨੇ ਕਿਹਾ ਕੇਜਰੀਵਾਲ ਦਾ ਸਿੱਧਾ ਹਵਾਲਾ ਨਾਲ ਕੁਨੈਕਸ਼ਨ ਹੈ। ਉਸ ਦਾ ਕਾਲਰ ਮੇਰੇ ਹੱਥ ‘ਚ ਹੈ ਅਤੇ ਉਸ ਨੂੰ ਮੈਂ ਹਰ ਹਾਲ ‘ਚ ਤਿਹਾੜ ਜੇਲ ਲੈ ਕੇ ਜਾਵਾਂਗਾ। ਪਰ ਨਾਲ ਹੀ ਕਿਹਾ ਕਿ ਕੇਜਰੀਵਾਲ ਦਾ ਹਵਾਲਾ ਕਾਰੋਬਾਰੀਆਂ ਨਾਲ ਸੰਬੰਧ ਹੋਣ ਕਰਕੇ ਮੇਰੀ ਜਾਨ ਨੂੰ ਖਤਰਾ ਵੀ ਹੈ।
ਪਾਰਟੀ ਨੇਤਾ ਸੰਜੇ ਸਿੰਘ ਨੇ ਇਸ ਸਾਰੇ ਘਟਨਾਕ੍ਰਮ ‘ਤੇ ਇਕ ਵਾਰ ਫੇਰ ਕਿਹਾ ਹੈ ਕਿ ਬੀਜੇਪੀ ਦਾ ਮਕਸਦ ਕੇਜਰੀਵਾਲ ਨੂੰ ਬਦਨਾਮ ਕਰਨਾ ਤੇ ਆਪ ਦੇ ਵਜੂਦ ਨੂੰ ਖਤਮ ਕਰਨਾ ਹੈ, ਉਸ ਮੁਤਾਬਕ ਕਪਿਲ ਮਿਸ਼ਰਾ ਇਸ ਸਾਜ਼ਿਸ਼ ਵਿੱਚ ਬੀਜੇਪੀ ਦੇ ਨਾਲ ਸ਼ਾਮਲ ਹੈ। ਤੇ ਮਿਸ਼ਰਾ ਇਕ ਝੂਠ ਨੂੰ ਸੌ ਵਾਰ ਬੋਲ ਕੇ ਸੱਚ ਸਾਬਤ ਕਰਨ ਵਾਲੀ ਹਿਟਲਰਸ਼ਾਹੀ ਨੀਤੀ ‘ਤੇ ਚੱਲ ਰਹੇ ਨੇ।