• Home »
  • ਸਿਆਸਤ
  • » ਬੀਜੇਪੀ ਐਮ ਪੀ ਦੇ ਪੁੱਤ ਨੇ ਮੋਦੀ ਸਰਕਾਰ ਦੇ ਬਖੀਏ ਉਧੇੜੇ

ਬੀਜੇਪੀ ਐਮ ਪੀ ਦੇ ਪੁੱਤ ਨੇ ਮੋਦੀ ਸਰਕਾਰ ਦੇ ਬਖੀਏ ਉਧੇੜੇ

-ਅਮਨ
ਆਮ ਆਦਮੀ ਪਾਰਟੀ ਵਿਚੋਂ ਬਾਹਰ ਕੀਤੇ ਗਏ ਦਿੱਲੀ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਜਦ ਕੇਜਰੀਵਾਲ ਦੇ ਵਿਰੁੱਧ ਮੁਹਿੰਮ ਚਲਾਈ ਤਾਂ ਦੇਸ਼ ਦਾ ਸਾਰਾ ਮੀਡੀਆ ਬਾਕੀ ਮੁੱਦੇ ਦਰਕਿਨਾਰ ਕਰਕੇ ਓਧਰ ਨੂੰ ਹੋ ਗਿਆ ਸੀ ,ਪਰ ਹੁਣ ਪੰਜਾਬ ਕੇਸਰੀ ਅਖਬਾਰ ਵਿੱਚ ਹਰਿਆਣਾ ਤੋਂ ਬੀਜੇਪੀ ਐਮ ਪੀ ਅਸ਼ਵਨੀ ਚੋਪੜਾ ਦੇ ਪੁੱਤ ਅਦਿਤਯਾ ਚੋਪੜਾ ਨੇ ਸੰਪਾਦਕੀ ਵਿੱਚ ਮੋਦੀ ਸਰਕਾਰ ਦੇ ਬਖੀਏ ਉਧੇੜੇ ਨੇ, ਤੇ ਕੇਜਰੀਵਾਲ ਦੇ ਕੰਮਾਂ ਦੀ ਤਾਰੀਫ ਕੀਤੀ ਹੈ ਤਾਂ  ਮੀਡੀਆ ਨੇਘੇਸਲ ਵੱਟ ਲਈ। ਅਸ਼ਵਨੀ ਭਾਜਪਾ ਦੇ ਸੀਨੀਅਰ ਨੇਤਾਨਾਂ ਵਿਚੋਂ ਇਕ ਹਨ, ਉਹਨਾਂ ਦੇ ਸੰਪਾਦਕ ਪੁੱਤ ਅਦਿਤਯਾ ਨੇ ਲਿਖਿਆ ਹੈ ਕਿ ਮੋਦੀ ਸਰਾਕਰ ਉਦਯੋਗਪਤੀਆਂ ਦੀ ਸਰਕਾਰ ਹੈ, ਜਿਸ ਨੇ ਕਿਸਾਨਾਂ ਦੀ ਅਣਦੇਖੀ ਕੀਤੀ ਹੈ, ਮਹਿੰਗਾਈ ਵਧ ਰਹੀ ਹੈ, ਹਰ ਮੋਰਚੇ ‘ਤੇ ਮੋਦੀ ਸਰਕਾਰ ਫੇਲ ਹੋਈ ਹੈ, ਸਿਰਫ ਵਿਦੇਸ਼ ਦੌਰਿਆਂ ‘ਤੇ ਹੀ ਮੋਦੀ ਨੂੰ ਲੋਕਪ੍ਰਿਅਤਾ ਮਿਲੀ ਹੈ। ਜਦਕਿ ਕੇਜਰੀਵਾਲ ਨੇ ਲਗਾਤਾਰ ਜਨਤਾ ਨਾਲ ਜੁੜੇ ਮੁੱੱਦਿਆਂ ‘ਤੇ ਕੰਮ ਕਰਕੇ ਆਪਣੀ ਪਕੜ ਮਜ਼ਬੂਤ ਕੀਤੀ ਹੈ, ਜਿਸ ਨਾਲ ਕੇਜਰੀਵਾਲ ਦੀ ਲੋਕਪ੍ਰਿਯਤਾ ਦਾ ਗਰਾਫ ਲਗਾਤਾਰ ਉਪਰ ਵੱਲ ਜਾ ਰਿਹਾ ਹੈ। ਅਦਿਤਯਾ ਚੋਪੜਾ ਨੇ ਆਪਣੀ ਲਿਖਤ ਨੂੰ ਆਪਣੇ ਪਿਤਾ ਦੇ ਨਾਮ ‘ਤੇ ਟਵੀਟ ਕੀਤਾ ਹੈ, ਪਰ ਹਾਲੇ ਤੱਕ ਕਿਸੇ ਨੇ ਇਸ ਦਾ ਨੋਟਿਸ ਨਹੀਂ ਲਿਆ ਕਿ ਇਕ ਭਾਜਪਾ ਐਮ ਪੀ ਦਾ ਪੁੱਤ ਕੇਂਦਰ ਸਰਕਾਰ ਦੇ ਖਿਲਾਫ ਅੱਗ ਵਰਗੇ ਬੋਲ ਲਿਖ ਰਿਹਾ ਹੈ, ਸੇਕ ਕਿਸੇ ਤੱਕ ਵੀ ਨਹੀਂ ਪੁੱਜਿਆ।