• Home »
  • ਸਿਆਸਤ
  • » ਗੁਰਪ੍ਰੀਤ ਪਾਊ ਕਾਂਗਰਸ ਨਾਲ ‘ਪ੍ਰੀਤ’

ਗੁਰਪ੍ਰੀਤ ਪਾਊ ਕਾਂਗਰਸ ਨਾਲ ‘ਪ੍ਰੀਤ’

-ਪੰਜਾਬੀਲੋਕ ਬਿਊਰੋ
ਭਗਵੰਤ ਮਾਨ ਨੂੰ ਪ੍ਰਧਾਨ ਬਣਾਉਣ ਤੋਂ ਨਰਾਜ਼ ਹੋ ਕੇ ਪਾਰਟੀ ਛੱਡਣ ਵਾਲੇ ‘ਆਪ’ ਦੇ ਸਾਬਕਾ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਹੁਣ ਕਾਂਗਰਸ ਦੇ ਪੰਜੇ ਉੱਤੇ ਬੈਠ ਸਕਦੇ ਨੇ। ਘੁੱਗੀ ਦੇ ਨਜ਼ਦੀਕੀ ਹਲਕਿਆਂ ਦਾ ਕਹਿਣਾ ਹੈ ਕਿ ਉਹ ਕਾਂਗਰਸ ਵਿੱਚ ਜਾ ਸਕਦੇ ਹਨ। ਬਟਾਲਾ ਵਿਧਾਨ ਸਭਾ ਚੋਣ ਤੋਂ ਕਿਸਮਤ ਅਜ਼ਮਾਉਣ ਵਾਲੇ ਗੁਰਪ੍ਰੀਤ ਸਿੰਘ ਘੁੱਗੀ ਨੇ ਭਾਵੇਂ ਇਸ ਮੁੱਦੇ ਉੱਤੇ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ ਪਰ ਸੂਤਰਾਂ ਅਨੁਸਾਰ ਜੇ ਉਹ ਰਾਜਨੀਤੀ ਵਿੱਚ ਰਹਿਣਾ ਚਾਹੁੰਦੇ ਹਨ ਤਾਂ ਕਾਂਗਰਸ ਉਹਨਾਂ ਲਈ ਸਭ ਤੋਂ ਸਹੀ ਹੈ।
ਯਾਦ ਰਹੇ ਕਿ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਗੁਰਪ੍ਰੀਤ ਸਿੰਘ ਘੁੱਗੀ ਨੂੰ ਬਟਾਲਾ ਵਿਧਾਨ ਸਭਾ ਹਲਕੇ ਤੋਂ 34,000 ਵੋਟਾਂ ਮਿਲੀਆਂ ਸਨ। ਇਹ ਹਲਕਾ ਗੁਰਦਾਸਪੁਰ ਲੋਕ ਸਭਾ ਸੀਟ ਦੇ ਅਧੀਨ ਆਉਂਦਾ ਹੈ। ਦੂਜੇ ਪਾਸੇ ਕਾਂਗਰਸ ਦੇ ਸੂਤਰਾਂ ਅਨੁਸਾਰ ਜੇਕਰ ਘੁੱਗੀ ਪਾਰਟੀ ਵਿੱਚ ਆਉਣ ਤੇ ਗੁਰਦਾਸਪੁਰ ਤੋਂ ਚੋਣ ਲੜਨ ਦੀ ਇੱਛਾ ਰੱਖਦਾ ਹੈ ਤਾਂ ਪਾਰਟੀ ਇਸ ਉੱਤੇ ਵਿਚਾਰ ਕਰੇਗੀ। ਯਾਦ ਰਹੇ ਕਿ ਗੁਰਦਾਸਪੁਰ ਲੋਕ ਸਭਾ ਸੀਟ ਐਮ ਪੀ ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਖ਼ਾਲੀ ਹੋਈ ਹੈ।ਜਿੱਥੇ ਜ਼ਿਮਨੀ ਚੋਣ ਹੋਣੀ ਹੈ।

手持身份证购买 手持照购买