• Home »
  • ਸਿਆਸਤ
  • » ਹਰਿਆਣਾ ‘ਚ ਵੀ ਲਾਲ ਪੀਲੀ ਬੱਤੀ ਗੁੱਲ

ਹਰਿਆਣਾ ‘ਚ ਵੀ ਲਾਲ ਪੀਲੀ ਬੱਤੀ ਗੁੱਲ

-ਪੰਜਾਬੀਲੋਕ ਬਿਊਰੋ
ਕੇਂਦਰ ਸਰਕਾਰ ਵੱਲੋਂ 1 ਮਈ ਤੋਂ ਬੱਤੀ ਕਲਚਰ ਖ਼ਤਮ ਦੇ ਕੀਤੇ ਗਏ ਫ਼ੈਸਲੇ ਤੋਂ ਬਾਅਦ ਉਸ ਉੱਤੇ ਅਸਰ ਹੋਣਾ ਵੀ ਸ਼ੁਰੂ ਹੋ ਗਿਆ ਹੈ। ਹਰਿਆਣਾ ਬੀ ਜੇ ਪੀ ਪ੍ਰਧਾਨ ਸੁਭਾਸ਼ ਬਰਾਲਾ ਨੇ ਇਸ ਦੀ ਸ਼ੁਰੂਆਤ ਆਪਣੀ ਗੱਡੀ ਤੋਂ ਪੀਲੀ ਬੱਤੀ ਉਤਾਰ ਕੇ ਕੀਤੀ। ਕਰਨਾਲ ਪਹੁੰਚੇ ਸੁਭਾਸ਼ ਬਰਾਲਾ ਨੇ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਅਤੇ ਨਾਲ ਹੀ ਆਖਿਆ ਕਿ ਹਰਿਆਣਾ ਦੇ ਸਾਰੇ ਵਿਧਾਇਕ ਅਤੇ ਐਮ ਪੀ ਇਸ ਫ਼ੈਸਲੇ ਉੱਤੇ ਅਮਲ ਕਰਨਗੇ। ਚੰਡੀਗੜ ਤੋਂ ਦਿੱਲੀ ਜਾਂਦੇ ਵਕਤ ਕਰਨਾਲ ਰੁਕੇ ਸੁਭਾਸ਼ ਬਰਾਲਾ ਨੇ ਆਖਿਆ ਕਿ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਸ਼ਲਾਘਾਯੋਗ ਹੈ। ਸੂਬੇ ਪ੍ਰਧਾਨ ਵੱਲੋਂ ਆਪਣੀ ਗੱਡੀ ਤੋਂ ਉਤਾਰੀ ਗਈ ਬੱਤੀ ਨੂੰ ਦੇਖਦੇ ਹੋਏ ਉਨਾਂ ਦੇ ਸਵਾਗਤ ਲਈ ਨੀਲੋਂ ਖੇੜੀ ਦੇ ਵਿਧਾਇਕ ਭਗਵਾਨ ਦਾਸ ਕਬੀਰ ਪੰਥੀ ਅਤੇ ਕੁਰਕੇਸ਼ਤਰ ਬੋਰਡ ਦੇ ਚੇਅਰਮੈਨ ਅਸ਼ੋਕਾ ਸੁਖੀਜਾ ਨੇ ਵੀ ਆਪਣੀ ਗੱਡੀ ਤੋਂ ਉਤਾਰੀ।