• Home »
  • ਸਿਆਸਤ
  • » ਆਪ ਵਲੋਂ 80 ਫੀਸਦੀ ਸੀਟਾਂ ਜਿੱਤਣ ਦਾ ਦਾਅਵਾ

ਆਪ ਵਲੋਂ 80 ਫੀਸਦੀ ਸੀਟਾਂ ਜਿੱਤਣ ਦਾ ਦਾਅਵਾ

-ਪੰਜਾਬੀਲੋਕ ਬਿਊਰੋ
ਦਿੱਲੀ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਬਾਰੇ ਆਮ ਆਦਮੀ ਪਾਰਟੀ ਨੇ ਅੰਦਰੂਨੀ ਸਰਵੇਖਣ ਕਰਵਾ ਕੇ ਦਾਅਵਾ ਕੀਤਾ ਹੈ ਕਿ ਪਾਰਟੀ 80 ਫੀਸਦੀ ਸੀਟਾਂ ‘ਤੇ ਜਿੱਤ ਹਾਸਲ ਕਰੇਗੀ। ਪਾਰਟੀ ਦੇ ਸੀਨੀਅਰ ਨੇਤਾ ਆਸ਼ੀਸ਼ ਖੇਤਾਨ ਨੇ ਕਿਹਾ ਹੈ ਕਿ ਸਰਵੇ ਵਿੱਚ 31500 ਲੋਕਾਂ ਤੋਂ ਰਾਇ ਲਈ ਗਈ, ਜਿਹਨਾਂ ਵਿਚੋਂ 80 ਫੀਸਦੀ ਨੇ ਸਰਕਾਰ ਦੇ ਕੰਮਾਂ ‘ਤੇ ਸੰਤੁਸ਼ਟੀ ਜ਼ਾਹਰ ਕੀਤੀ। ਜਿਸ ਤੋਂ ਪਾਰਟੀ ਨੇ ਲੱਖਣ ਲਾਇਆ ਹੈ ਕਿ ਪਾਰਟੀ 272 ਸੀਟਾਂ ਵਿਚੋਂ 218 ਸੀਟਾਂ ‘ਤੇ ਜਿੱਤੂ, ਬੀ ਜੇ ਪੀ ਨੂੰ 39, ਕਾਂਗਰਸ ਨੂੰ 8 ਤੇ ਅਜ਼ਾਦ ਨੂੰ 7 ਸੀਟਾਂ ਮਿਲਣਗੀਆਂ। ਜਦ ਖੇਤਾਨ ਨੂੰ ਕਿਹਾ ਗਿਆ ਕਿ ਪੰਜਾਬ ਬਾਰੇ ਵੀ ਪਾਰਟੀ ਦਾ ਇਹੋ ਜਿਹਾ ਸਰਵੇ ਆਇਆ ਸੀ ਜੋ ਗਲਤ ਸਿੱਧ ਹੋਇਆ ਤਾਂ ਉਹਨਾਂ ਕਿਹਾ ਕਿ ਸਰਵੇ ਤਾਂ ਚੈਨਲਾਂ ਦੇ ਵੀ ਗਲਤ ਹੋ ਜਾਂਦੇ ਨੇ।
ਓਧਰ ਬੀ ਜੇ ਪੀ ਦੇ ਤੇਜਿੰਦਰ ਬੱਗਾ ਨੇ ਦਾਅਵਾ ਕੀਤਾ ਹੈ ਕਿ ਆਪ ਦੇ ਸਰਵੇ ਵਿੱਚ ਉਹਨਾਂ ਦੀ ਪਾਰਟੀ ਨੂੰ 202 ਸੀਟਾਂ ਮਿਲੀ ਰਹੀਆਂ ਹਨ, ਇਸੇ ਕਰਕੇ ਕੇਜਰੀਵਾਲ ਇਹ ਸਰਵੇ ਜਨਤਕ ਨਹੀਂ ਕਰ ਰਿਹਾ।