• Home »
  • ਸਿਆਸਤ
  • » ਕੇਜਰੀਵਾਲ ਵਲੋਂ ਦਿੱਲੀ ਨੂੰ ਸਾਲ ‘ਚ ਸਾਫ ਕਰਨ ਦਾ ਵਾਅਦਾ

ਕੇਜਰੀਵਾਲ ਵਲੋਂ ਦਿੱਲੀ ਨੂੰ ਸਾਲ ‘ਚ ਸਾਫ ਕਰਨ ਦਾ ਵਾਅਦਾ

-ਪੰਜਾਬੀਲੋਕ ਬਿਊਰੋ
ਦਿੱਲੀ ਨਗਰ ਨਿਗਮ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਜਿਸ ਦਾ ਨਾਂ ‘ਅਬ ਹਮ ਕਰੇਂਗੇ ਦਿੱਲੀ ਸਵੱਛ’ ਰੱਖਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ‘ਆਪ’ ਦਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਕਿਹਾ ਕਿ ਅਸੀਂ ਇੱਕ ਸਾਲ ਵਿੱਚ ਦਿੱਲੀ ਨੂੰ ਚਮਕਾ ਦਿਆਂਗੇ। ਚੋਣ ਮਨੋਰਥ ਪੱਤਰ ਮੁਤਾਬਕ ਸਫਾਈ ਮੁਹਿੰਮ ਤਹਿਤ ਸਫਾਈ ਕਰਮਚਾਰੀਆਂ ਦੀ ਗਿਣਤੀ ਵਧਾਈ ਜਾਵੇਗੀ, 3 ਸਾਲ ਵਿੱਚ ਦਿੱਲੀ ਵਿੱਚੋਂ ਡੇਂਗੂ ਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਖਤਮ ਕੀਤੀਆਂ ਜਾਣਗੀਆਂ, ਨਿਗਮ ਨੂੰ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਵੇਗਾ, ਨਾਲਿਆਂ ਦੀ ਸਫਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ 100 ਮੀਟਰ ਦੇ ਪਲਾਟ ਲਈ ਪਹਿਲਾਂ ਮਨਜ਼ੂਰਸ਼ੁਦਾ ਨਕਸ਼ਾ ਮਿਲੇਗਾ, ਨਗਰ ਨਿਗਮ ਦੇ ਸਰਟੀਫਿਕੇਟ ਆਨਲਾਈਨ ਮੁਹੱਈਆ ਹੋਣਗੇ ਤੇ ਠੇਕੇ ‘ਤੇ ਕੰਮ ਕਰਨ ਵਾਲੇ ਸਫਾਈ ਕਰਮਚਾਰੀਆਂ ਨੂੰ ਪੱਕਾ ਕੀਤੇ ਜਾਣ ਦੇ ਵਾਅਦੇ ਸ਼ਾਮਲ ਕੀਤੇ ਗਏ ਹਨ।