ਸ਼ਰਾਬ ਦੇ ਠੇਕੇਦਾਰ ਦੀ ਗੋਲੀ ਨਾਲ ਗ੍ਰੰਥੀ ਸਿੰਘ ਦੀ ਮੌਤ

ਐਕਸਾਈਜ਼ ਟੀਮ ਨਾਲ ਰੇਡ ਨੂੰ ਗਿਆ ਸੀ ਠੇਕੇਦਾਰ
-ਪੰਜਾਬੀਲੋਕ ਬਿਊਰੋ
ਤਰਨਤਾਰਨ ਦੇ ਪਿੰਡ ਬਨਵਾਲੀਪੁਰ ਚ ਕੱਲ ਖਡੂਰ ਸਾਹਿਬ ਤੋਂ ਐਕਸਾਈਜ਼ ਟੀਮ ਨਾਲ ਰੇਡ ਲਈ ਸ਼ਰਾਬ ਦਾ ਠੇਕੇਦਾਰ ਵੀ ਆਪਣੇ ਕਰਿੰਦਿਆਂ ਨਾਲ ਗਿਆ, ਜਿਸ ਪਰਿਵਾਰ ‘ਤੇ ਨਜਾਇਜ਼ ਸ਼ਰਾਬ ਦੇ ਕਾਰੋਬਾਰ ਦਾ ਸ਼ੱਕ ਸੀ, ਉਸ ‘ਤੇ ਠੇਕੇਦਾਰ ਨੇ ਆਪਣੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ, ਪਰਿਵਾਰ ਦਾ ਰੌਲਾ ਸੁਣ ਕੇ ਨਾਲ ਹੀ ਸਥਿਤ ਗੁਰਦੁਆਰਾ ਸਾਹਿਬ ਵਿਚੋਂ ਗ੍ਰੰਥੀ ਸਿੰਘ ਬਾਹਰ ਨਿਕਲੇ ਤਾਂ ਗੋਲੀਆਂ ਉਹਨਾਂ ਦੇ ਮੂੰਹ ਤੇ ਜਾ ਵੱਜੀਆਂ ਤੇ ਉਹ ਥਾਏਂ ਦਮ ਤੋੜ ਗਏ, ਵਾਰਦਾਤ ਮਗਰੋਂ ਠੇਕੇਦਾਰ ਆਪਣੇ ਕਰਿੰਦਿਆਂ ਨਾਲ ਭੱਜ ਗਿਆ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਤੇ ਇਹ ਵੀ ਕਿਹਾ ਹੈ ਕਿ ਜਿਸ ਘਰ ਚ ਰੇਡ ਮਾਰੀ ਗਈ ਉਥੋਂ 100 ਲੀਟਰ ਲਾਹਣ ਬਰਾਮਦ ਹੋਈ ਹੈ।