• Home »
  • ਖਬਰਾਂ
  • » ਚੱਢਾ ਸ਼ੂਗਰ ਮਿੱਲ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਨੋਟਿਸ

ਚੱਢਾ ਸ਼ੂਗਰ ਮਿੱਲ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਨੋਟਿਸ

-ਪੰਜਾਬੀਲੋਕ ਬਿਊਰੋ
ਚੱਢਾ ਸ਼ੂਗਰ ਮਿੱਲ ਦੇ ਪ੍ਰਬੰਧਕਾਂ ਨੂੰ ਪੰਜਾਬ ਪ੍ਰਦੂਸ਼ਣ ਬੋਰਡ ਵੱਲੋਂ ਬਿਆਸ ਦਰਿਆ ਵਿੱਚ ਜ਼ਹਿਰੀਲਾ ਸੀਰਾ ਘੁਲਣ ਦੇ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਗਿਆ ਹੈ।
ਨੋਟਿਸ ਵਿੱਚ ਪੁੱਛਿਆ ਗਿਆ ਹੈ ਕਿ ਮਿੱਲ ਵਿੱਚ ਵੱਡੀਆਂ ਗੜਬੜਾਂ ਹੋਈਆਂ ਹਨ। ਦੱਸਿਆ ਜਾਵੇ ਕਿ ਕਿਉਂ ਨਾਂ ਤਹਾਡੇ ਖਿਲਾਫ ਕਾਰਵਾਈ ਕੀਤੀ ਜਾਵੇ? ਕੱਲ ਮਿੱਲ ਦੇ ਅਧਿਕਾਰੀ ਪ੍ਰਦੂਸ਼ਣ ਕੰਟਰੋਲ ਬੋਰਡ ਅੱਗੇ ਪੇਸ਼ ਹੋਣਗੇ।
ਪਰ ਉੱਚ ਅਫਸਰਾਂ ਨੇ ਹੀ ਖੁਲਾਸਾ ਕੀਤਾ ਹੈ ਕਿ ਵਾਤਾਵਰਨ ਮੰਤਰੀ ਓਪੀ ਸੋਨੀ ਮਿੱਲ ਮਾਲਕਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।
ਸਖਬੀਰ ਬਾਦਲ ਨੇ ਇਸ ਮੁੱਦੇ ਤੇ ਕਿਹਾ ਕਿ ਸਾਡੀ ਸਰਕਾਰ ਰਹਿੰਦਿਆਂ ਮਿੱਲਾਂ ਨੂੰ ਇਸ ਤਰੀਕੇ ਖੁੱਲੀ ਛੋਟ ਨਹੀਂ ਸੀ ਦਿੱਤੀ ਗਈ। ਅਸੀਂ ਪੰਜਾਬ ਦਾ ਪਾਣੀ ਸਾਫ ਰੱਖਣ ਲਈ 1500 ਕਰੋੜ ਰੁਪਏ ਦੇ ਟਰੀਟਮੈਂਟ ਪਲਾਂਟ ਲਾਏ। ਸਾਡੇ ਸਮੇਂ ‘ਤੇ ਕਦੇ ਮੱਖੀ ਵੀ ਨਹੀਂ ਸੀ ਮਰੀ। ਹੁਣ ਹਜ਼ਾਰਾਂ ਮੱਛੀਆਂ ਮਰ ਰਹੀਆਂ ਹਨ।