ਸਿੱਖੀ ਸੰਬੰਧਤ ਫਿਲਮਾਂ ਦੀ ਨਜ਼ਰਸਾਨੀ ਲਈ ਸਿੱਖ ਸੈਂਸਰ ਬੋਰਡ ਦਾ ਗਠਨ

-ਪੰਜਾਬੀਲੋਕ ਬਿਊਰੋ

ਸਿੱਖ ਇਤਿਹਾਸ ਨਾਲ ਸੰਬੰਧਤ ਫਿਲਮਾਂ ਦੀ ਨਜ਼ਰਸਾਨੀ ਲਈ ਸ੍ਰੀ ਅਕਾਲ ਤਖਤ ਸਾਹਿਬ ਨੇ 21 ਮੈਂਬਰੀ ਸਿੱਖ ਸੈਂਸਰ ਬੋਰਡ ਦਾ ਗਠਨ ਕੀਤਾ ਹੈ। ਇਹ ਬੋਰਡ ਸਿੱਖ ਧਰਮ ਸਬੰਧੀ ਬਣਾਈਆਂ ਜਾਂਦੀਆਂ ਡਾਕੂਮੈਂਟਰੀ, ਫੀਚਰ ਤੇ ਐਨੀਮੇਸ਼ਨ ਫਿਲਮਾਂ ਵਿੱਚ ਸਿੱਖ ਗੁਰੂ ਸਾਹਿਬਾਨ ਤੇ ਪਰਿਵਾਰ ਦੇ ਰੋਲ ਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਸਬੰਧੀ ਪੈਦਾ ਹੁੰਦੇ ਵਿਵਾਦ ਨਾਲ ਨਜਿੱਠੇਗਾ।

ਕਿਸੇ ਵੀ ਫਿਲਮ ਵਿੱਚ ਦਿਖਾਏ ਜਾਣ ਵਾਲੇ ਸਿੱਖ ਇਤਿਹਾਸ ਦੀ ਘੋਖ ਪੜਤਾਲ ਕਰੇਗਾ। ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੈ ਕਿ ਸਿੱਖ ਧਰਮ ਨਾਲ ਸਬੰਧਤ ਕੋਈ ਵੀ ਫਿਲਮ, ਨਾਟਕ ਆਦਿ ਬਣਾਉਣ ਤੋਂ ਪਹਿਲਾਂ ਡਾਇਰੈਕਟਰ ਅਕਾਲ ਤਖਤ ਸਾਹਿਬ ਦੀ ਪ੍ਰਵਾਨਗੀ ਲੈਣੀ ਜ਼ਰੂਰੀ ਸਮਝਣ। ਸੈਂਸਰ ਬੋਰਡ ਵੱਲੋਂ ਹਰੀ ਝੰਡੀ ਤੋਂ ਬਾਅਦ ਹੀ ਸਿੱਖ ਧਰਮ ਸਬੰਧੀ ਦ੍ਰਿਸ਼ ਫਿਲਮਾਏ ਜਾ ਸਕਦੇ ਹਨ।