ਚੱਢਾ ਸ਼ੂਗਰ ਮਿੱਲ ਖਿਲਾਫ ਨਹੀ ਹੋਇਆ ਕੇਸ ਦਰਜ

ਮਾਮਲਾ ਜ਼ਹਿਰੀਲਾ ਸ਼ੀਰਾ ਬਿਆਸ ਦਰਿਆ ਚ ਪਾਉਣ ਦਾ

-ਪੰਜਾਬੀਲੋਕ ਬਿਊਰੋ

ਬਿਆਸ ਦਰਿਆ ਵਿਚ ਚੱਢਾ ਸ਼ੂਗਰ ਮਿਲ ਕੀੜੀ ਅਫਗਾਨਾ ਦਾ ਜ਼ਹਿਰੀਲਾ ਸੀਰਾ ਪੈਣ ਦੇ ਮਾਮਲੇ ‘ਤੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੇ ਬੇਹੱਦ ਢਿੱਲੀ ਕਾਰਵਾਈ ਕੀਤੀ ਹੈ, ਇਸ ਮੁੱਦੇ ਤੇ ਆਮ ਆਦਮੀ ਪਾਰਟੀ ਪੰਜਾਬ ਨੇ ਕਿਹਾ ਹੈ ਕਿ ਚੱਢਾ ਸ਼ੂਗਰ ਮਿੱਲ ਦੇ ਜ਼ਹਿਰੀਲੇ ਸ਼ੀਰੇ ਕਰਕੇ ਖੇਤੀਬਾੜੀ ਤੇ ਪੀਣ ਵਾਲਾ ਪਾਣੀ ਜ਼ਹਿਰੀਲਾ ਹੋਣ ਕਾਰਨ ਮਨੁੱਖੀ ਜ਼ਿੰਦਗੀਆਂ ਖ਼ਤਰੇ ‘ਚ ਪਈਆਂ ਹਨ। ਇਸ ਦੇ ਬਾਵਜੂਦ ਪੰਜਾਬ ਪੁਲਿਸ ਵੱਲੋਂ ਹੁਣ ਤੱਕ ਕੋਈ ਵੀ ਐਫਆਈਆਰ ਦਰਜ ਨਹੀਂ ਕੀਤੀ ਗਈ। ਇਹ ਪੁਲਿਸ ਤੇ ਪ੍ਰਸ਼ਾਸਨ ਦੀ ਭੂਮਿਕਾ ਨੂੰ ਸ਼ੱਕ ਦੇ ਘੇਰੇ ‘ਚ ਖੜ੍ਹਾ ਕਰਦਾ ਹੈ।

ਪੰਜਾਬ ਦੇ ਆਈ ਐਫ ਐਸ  ਅਫ਼ਸਰ ਕੁਲਦੀਪ ਕੁਮਾਰ ਦੀ ਸ਼ਿਕਾਇਤ ਦੇ ਬਾਵਜੂਦ ਚੱਢਾ ਸ਼ੂਗਰ ਮਿੱਲ ਖ਼ਿਲਾਫ਼ ਹਾਲੇ ਤਕ ਐਫ ਆਈ ਆਰ ਦਰਜ ਨਹੀਂ ਹੋਈ।

ਸਵਾਲ ਇਹ ਉੱਠ ਰਿਹਾ ਹੈ ਕਿ ਕੀ ਸਿਆਸੀ ਦਬਾਅ ਕਾਰਨ ਕੇਸ ਦਰਜ ਨਹੀਂ ਹੋਇਆ?

ਇਸ ਬਾਰੇ ਵਾਤਾਵਰਨ ਮੰਤਰੀ ਓ ਪੀ ਸੋਨੀ ਤੇ ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਇਹ ਕਹਿ ਕੇ ਪੱਲਾ ਝਾਡ਼ ਲਿਆ ਕਿ ਜਾਂਚ ਚੱਲ ਰਹੀ ਹੈ।