• Home »
  • ਅਪਰਾਧ
  • ਖਬਰਾਂ
  • » ਲੁਟੇਰਿਆਂ ਨੇ ਸੁੱਤੇ ਪਏ ਟੱਬਰ ਤੇ ਕੀਤਾ ਹਮਲਾ,ਮਹਿਲਾ ਦੀ ਮੌਤ, 7 ਜ਼ਖਮੀ

ਲੁਟੇਰਿਆਂ ਨੇ ਸੁੱਤੇ ਪਏ ਟੱਬਰ ਤੇ ਕੀਤਾ ਹਮਲਾ,ਮਹਿਲਾ ਦੀ ਮੌਤ, 7 ਜ਼ਖਮੀ

-ਪੰਜਾਬੀਲੋਕ ਬਿਊਰੋ

ਪਠਾਨਕੋਟ ਕੋਲ ਪੈਂਦੇ ਸੁਜਾਨਪੁਰ ਲਾਗੇ ਫਾਰਮ ਹਾਊਸ ਚ ਰਹਿ ਰਹੇ ਦੋ ਪਰਿਵਾਰਾਂ ਤੇ ਵੀਰਵਾਰ ਤਡ਼ਕੇ ੩ ਵਜੇ ਨਕਾਬਪੋਸ਼ ਲੁਟੇਰਿਆਂ ਨੇ ਧਾਵਾ ਬੋਲ ਦਿੱਤਾ, ਉਹ ਲੋਹੇ ਦੀਆਂ ਰਾਡਾਂ, ਡੰਡਿਆਂ ਤੇ ਤਲਵਾਰਾਂ ਨਾਲ ਲੈਸ ਸਨ, ਸੁੱਤੇ ਪਏ ਪਰਿਵਾਰ ਤੇ ਹਮਲਾ ਹੋਇਆ, ਇਕ ੪੦ ਸਾਲਾ ਮਹਿਲਾ ਦੀ ਮੌਤ ਹੋ ਗਈ, ੭ ਜਣੇ ਜ਼ਖਮੀ ਹੋਏ ਨੇ। ਲੁਟੇਰੇ ਘਰ ਚ ਪਈ ੨ ਲੱਖ ਦੀ ਨਗਦੀ, ੫ ਤੋਲੇ ਸੋਨਾ ਤੇ ਇਕ ਕਿਲੋ ਚਾਂਦੀ ਲੁਟ ਕੇ ਫਰਾਰ ਹੋ ਗਏ। ਪੀਡ਼ਤ ਪਰਿਵਾਰ ਸੂਰ ਪਾਲਣ ਦਾ ਕੰਮ ਕਰਦੇ ਨੇ ਤੇ ਇਕ ਕਨਾਲ ਜਗਾ ਦੀ ਰਜਿਸਟਰੀ ਕਰਨ ਲਈ ੨ ਲੱਖ ਰੁਪਏ ਘਰ ਚ ਰੱਖੇ ਸਨ। ਪੁਲਿਸ ਕਹਿੰਦੀ ਲੁਟੇਰੇ ਛੇਤੀ ਕਾਬੂ ਕਰ ਲਾਂਗੇ..।