ਬੀਜੇਪੀ ਨੇਤਾ ਦਾ ਬਲਾਤਕਾਰੀਆਂ ਦੇ ਹੱਕ ਚ ਕੈਂਡਲ ਮਾਰਚ!

-ਪੰਜਾਬੀਲੋਕ ਬਿਊਰੋ 
ਜੰਮੂ-ਕਸ਼ਮੀਰ ਦੇ ਕਠੂਆ ਚ 8 ਸਾਲਾ ਬੱਚੀ ਨਾਲ ਗੈਂਗਰੇਪ ਤੇ ਕਤਲ ਦੇ ਮਾਮਲੇ ਚ ਬੀਜੇਪੀ ਲੀਡਰ ਦਾ ਸ਼ਰਮਨਾਕ ਕਾਰਾ ਇਕ ਵਾਰ ਫੇਰ ਨਸ਼ਰ ਹੋਇਆ ਹੈ। ਆਪਣੀ ਮੰਤਰੀ ਦੀ ਕੁਰਸੀ ਗਵਾਉਣ ਵਾਲੇ ਭਾਜਪਾ ਨੇਤਾ ਲਾਲ ਸਿੰਘ ਚੌਧਰੀ ਨੇ ਬਲਾਤਕਾਰ ਦੇ ਮੁਲਜ਼ਮਾਂ ਦੇ ਹੱਕ ਚ ਕੈਂਡਲ ਮਾਰਚ ਕੱਢਿਆ ਹੈ। ਪਹਿਲਾਂ ਲਾਲ ਸਿੰਘ ਨੂੰ ਬਲਾਤਕਾਰੀਆਂ ਦੇ ਹੱਕ ਚ ਕੱਢੀ ਰੈਲੀ ਚ ਸ਼ਾਮਲ ਹੋਣ ਕਰਕੇ ਅਸਤੀਫਾ ਦੇਣਾ ਪਿਆ ਸੀ ਪਰ ਅਸਤੀਫਾ ਦੇਣ ਮਗਰੋਂ ਉਹ ਕਰੀਬ 30 ਰੈਲੀਆਂ ਕੱਢ ਚੁੱਕੇ ਨੇ, ਤੇ ਕਹਿ ਰਹੇ ਨੇ ਕਿ ਉਹ ਸਰਕਾਰ ਨੂੰ ਸੀ ਬੀ ਆਈ ਜਾਂਚ ਲਈ ਮਜਬੂਰ ਕਰ ਦੇਣਗੇ, ਤਾਂ ਜੋ ਡੋਗਰਾ ਸਮਾਜ ਨੂੰ ਸਨਮਾਨ ਵਾਪਸ ਮਿਲ ਸਕੇ ਤੇ ਪੀੜਤਾ ਨੂੰ ਇਨਸਾਫ ਮਿਲੇ।
ਓਧਰ ਸੁਪਰੀਮ ਕੋਰਟ ਨੇ ਸਾਫ ਕਰ ਦਿੱਤਾ ਹੈ ਕਿ ਨਾ ਤਾਂ ਸੀ ਬੀ ਆਈ ਜਾਂਚ ਹੋਵੇਗੀ ਤੇ ਨਾ ਗਵਾਹਾਂ ਨੂੰ ਸੁਰੱਖਿਆ ਮਿਲੇਗੀ। ਮਾਮਲੇ ਚ ਮੁਲਜ਼ਮਾਂ ਦੇ ਤਿੰਨ ਗਵਾਹਾਂ ਨੇ ਦੋਸ਼ ਲਾਇਆ ਹੈ ਕਿ ਕ੍ਰਾਈਮ ਬ੍ਰਾਂਚ ਉਹਨਾਂ ‘ਤੇ ਸਰੀਰਕ ਤੇ ਮਾਨਸਿਕ ਤੌਰ ‘ਤੇ ਤਸ਼ੱਸ਼ਦ ਕਰ ਰਹੀ ਹੈ। ਉਹਨਾਂ ਨੂੰ ਕ੍ਰਾਈਮ ਬ੍ਰਾਂਚ ਤੋਂ ਖਤਰਾ ਹੈ, ਇਸ ਲਈ ਸੁਰੱਖਿਆ ਮਿਲੇ ਪਰ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ