ਨਹੀਂ ਟਲਿਆ ਤੂਫਾਨ ਦਾ ਖਤਰਾ

-ਪੰਜਾਬੀਲੋਕ ਬਿਊਰੋ
ਭਾਰਤ ਦੇ ਕਈ ਸੂਬਿਆਂ ਚ ਤੂਫਾਨ ਦਾ ਖਤਰਾ ਟਲਿਆ ਨਹੀਂ,  ਮੌਸਮ ਵਿਭਾਗ ਨੇ ਅੱਜ ਤੋਂ ਆਉਣ ਵਾਲੇ 72 ਘੰਟਿਆਂ ਤਕ ਦਿੱਲੀ ਤੇ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਤੂਫ਼ਾਨ ਦੀ ਚੇਤਾਵਨੀ ਦਿੱਤੀ ਹੈ। ਮੌਸਮੀ ਤਬਦੀਲੀ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ•, ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਵੇਖੀ ਜਾ ਸਕਦੀ ਹੈ।
ਅੱਜ ਸਵੇਰੇ ਦਿੱਲੀ ਵਿੱਚ ਆਏ ਝੱਖੜ ਕਰਕੇ ਇੱਕ 18 ਸਾਲਾ ਮੁੰਡੇ ਦੀ ਮੌਤ ਹੋ ਗਈ ਜਦਕਿ 13 ਹੋਰ ਲੋਕ ਫੱਟੜ ਹੋ ਗਏ। ਸਵੇਰ ਤਿੰਨ ਵਜੇ ਤੋਂ ਸ਼ੁਰੂ ਹੋਏ ਤੂਫ਼ਾਨ ਦੌਰਾਨ ਬਚਾਅ ਲਈ ਦਿੱਲੀ ਪੁਲਿਸ ਨੂੰ 78 ਫ਼ੋਨ ਕਾਲਜ਼ ਆਈਆਂ।