• Home »
  • ਖਬਰਾਂ
  • » ਆਟੋ ਰਿਕਸ਼ਾ ਚਾਲਕਾਂ ਤੇ ਟਾਸਕ ਫੋਰਸ ਚ ਖੜਕਾ ਦੜਕਾ

ਆਟੋ ਰਿਕਸ਼ਾ ਚਾਲਕਾਂ ਤੇ ਟਾਸਕ ਫੋਰਸ ਚ ਖੜਕਾ ਦੜਕਾ

-ਪੰਜਾਬੀਲੋਕ ਬਿੳੂਰੋ
ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਥਿਤ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਵਾਲੇ ਪਾਸੇ ਕੱਲ ਐਸ ਜੀ ਪੀ ਸੀ ਦੀ ਟਾਸਕ ਫੋਰਸ ਤੇ ਆਟੋ ਰਿਕਸ਼ਾ ਚਾਲਕਾਂ ਚ ਝੜਪ ਹੋਈ, ਜਿਸ ਦੀ ਐਸ ਜੀ ਪੀ ਸੀ ਵਲੋਂ ਪੁਲਿਸ ਕੋਲ ਸ਼ਿਕਾਇਤ ਵੀ ਕਰਵਾਈ ਗਈ ਹੈ, ਕਿਹਾ ਜਾ ਰਿਹਾ ਹੈ ਕਿ ਆਟੋ ਵਾਲੇ ਤੇ ਰਿਕਸ਼ਿਆਂ ਵਾਲੇ ਸਰਾਂ ਦੇ ਐਨ ਕੋਲ ਸਵਾਰੀਆਂ ਲੈਣ ਆਉਂਦੇ ਨੇ, ਘੜਮੱਸ ਜਿਹੀ ਮੱਚੀ ਰਹਿੰਦੀ ਹੈ, ਕੱਲ ਵੀ ਕੁਝ ਆਟੋ ਆਏ ਤਾਂ ਟਾਸਕ ਫੋਰਸ ਨੇ ਉਹਨਾਂ ਨੂੰ ਗੇਟ ਕੋਲੋਂ¿; ਦੂਰ ਹੋਣ ਲਈ ਕਿਹਾ, ਦੋਵਾਂ ਧਿਰਾਂ ਚ ਬਹਿਸ ਮਗਰੋਂ ਹਿੰਸਕ ਟਕਰਾਅ ਹੋ ਗਿਆ, ਤਲਵਾਰਾਂ ਵੀ ਮਿਆਨੋਂ ਬਾਹਰ ਆਈਆਂ, ਇਹ ਤਲਵਾਰਾਂ ਟਾਸਕ ਫੋਰਸ ਦੀਆਂ ਸੀ ਕਿ ਆਟੋ ਰਿਕਸ਼ਾ ਚਾਲਕ ਲੈ ਕੇ ਆਏ ਸੀ, ਇਹ ਪਤਾ ਨਹੀਂ ਲੱਗਿਆ..
ਤੇੇ ਐਧਰ ਘੀਲਾ ਕਿੱਥੇ ਟਲਦਾ, ਆਂਹਦਾ ਭੂੰਡਾਂ ਆਲ਼ੇ ਭਾੳੂ ਗੱਡੀਆਂ ਦੇ ਗਾੜੀ ਪਛਾੜੀ ਬਾਦਲਾਂ ਦੀ ਗੱਡੀ ਲਿਖਾ ਲੈਣ, ਫੇਰ ਦੇਖਣ ਐਸ ਜੀ ਪੀ ਸੀ ਪਰਕਰਮਾ ਤੱਕ ਗੱਡੀ ਲਿਜਾਣ ਦੇ ਦੳੂ..