ਸਭ ਤੋਂ ਅਮੀਰ ਉਮੀਦਵਾਰ ਹੈ ‘ਆਪਕਾ ਰਤਨ’

-ਪੰਜਾਬੀਲੋਕ ਬਿੳੂਰੋ
ਸ਼ਾਹਕੋਟ ਜ਼ਿਮਨੀ ਚੋਣ ਤੋਂ ਮੈਦਾਨ ਵਿੱਚ ਉਤਾਰੇ ਗਏ ਆਮ ਆਦਮੀ ਪਾਰਟੀ ਦੇ 62 ਸਾਲਾ ਰਤਨ ਸਿੰਘ ਕਾਕੜ ਕਲਾਂ ਸਭ ਤੋਂ ਅਮੀਰ ਉਮੀਦਵਾਰ ਮੰਨੇ ਜਾ ਰਹੇ ਨੇ, ਜਮਾ ਕਰਾਏ ਕਾਗਜ਼ਾਂ ਮੁਤਾਬਕ ਉਹਨਾਂ ਦੀ ਚੱਲ ਜਾਇਦਾਦ 62 ਲੱਖ 15 ਹਜ਼ਾਰ 907 ਰੁਪਏ ਹੈ ਤੇ ਅਚੱਲ ਜਾਇਦਾਦ 15 ਕਰੋੜ 32 ਲੱਖ ਦੀ ਹੈ।
ਕਾਂਗਰਸ ਦੇ 50 ਸਾਲਾ ਉਮੀਦਵਾਰ ਹਰਦੇਵ ਲਾਡੀ ਸ਼ੇਰੋਵਾਲੀਆ ਦੀ ਚੱਲ ਜਾਇਦਾਦ 1 ਕਰੋੜ 31 ਲੱਖ 53 ਹਜ਼ਾਰ 969 ਰੁਪਏ ਹੈ ਤੇ ਅਚੱਲ 12.06 ਕਰੋੜ ਰੁਪਏ ਅਤੇ ਅਕਾਲੀ-ਭਾਜਪਾ ਦੇ 53 ਸਾਲਾ ਉਮੀਦਵਾਰ ਨਾਇਬ ਸਿੰਘ ਕੋਹਾੜ ਦੀ ਚੱਲ ਜਾਇਦਾਦ 1 ਕਰੋੜ 29 ਲੱਖ ਤੇ ਅਚੱਲ ਜਾਇਦਾਦ 3 ਕਰੋੜ 26 ਲੱਖ ਰੁਪਏ ਹੈ।
ਤਿੰਨੇ ਪ੍ਰਮੁੱਖ ਪਾਰਟੀਆਂ ਦੇ ਇਹ ਉਮੀਦਵਾਰ ਕਿੱਤਾ ਕਿਸਾਨੀ ਦਾ ਹੀ ਕਰਦੇ ਦਰਸਾਏ ਨੇ,
ਕਰੋੜਪਤੀ ਕਿਸਾਨ..!!
ਸ਼ਾਇਦ ਇਸੇ ਕਰਕੇ ਕਿਸਾਨੀ ਆਰਥਿਕ ਸੰਕਟ ਚ ਨਹੀਂ ਲੱਗਦੀ ਹੋਣੀ ਇਹਨਾਂ ਸਿਆਸੀ ਪਾਰਟੀਆਂ ਨੂੰ..
ਖੈਰ ਸ਼ਾਹਕੋਟ ਹਲਕੇ ਚ 6 ਦੇ ਕਾਗਜ਼ ਰੱਦ ਹੋ ਗਏ ਨੇ, ਕੁੱਲ 12 ਉਮੀਦਵਾਰ ਮੈਦਾਨ ਚ ਨੇ।
28 ਮਈ ਨੂੰ ਪੈਣ ਵਾਲੀਆਂ ਵੋਟਾਂ ਲਈ ਰਿਹਰਸਲ ਮੌਕੇ ਗੈਰ ਹਾਜ਼ਰ ਚੱਲ ਰਹੇ 350 ਡਿੳੂਟੀ ਮੁਲਾਜ਼ਮਾਂ ’ਤੇ ਡੀ ਸੀ ਤੇ ਜ਼ਿਲਾ ਚੋਣ ਅਫਸਰ ਵਰਿੰਦਰ ਕੁਮਾਰ ਸ਼ਰਮਾ ਨੇ ਕੇਸ ਦਰਜ ਕਰਨ ਦੇ ਆਦੇਸ਼ ਵੀ ਦਿੱਤੇ ਨੇ।
ਅੱਜ ਸ਼ਾਮ ਪੰਜ ਵਜੇ ਤੱਕ ਜੁਆਬ ਦੇਣ ਲਈ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਨੇ।