ਖਹਿਰਾ ਤੇ ਪੁਲਿਸ ਮੁਲਾਜ਼ਮਾਂ ’ਤੇ ਕਾਂਗਰਸੀਆਂ ਦਾ ‘ਧਾਵਾ’

-ਪੰਜਾਬੀਲੋਕ ਬਿੳੂਰੋ
ਫਿਰੋਜ਼ਪੁਰ ਜ਼ਿਲੇ ਦੇ ਕੱਚਰਭੰਨ ਪਿੰਡ ਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਕਿਸਾਨ ਵਲੋਂ ਖੁਦਕੁਸ਼ੀ ਕਰਨ ਤੇ ਪਿੰਡ ਫਤਿਹਗੜ ਗਹਿਰੀ ਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਵਿਦਿਆਰਥਣ ਦੀ ਗੋਲੀ ਨਾਲ ਮੌਤ ਦੇ ਮਾਮਲੇ ਚ ਇਨਸਾਫ ਲਈ ਪੀੜਤ ਪਰਿਵਾਰ ਤੇ ਕਿਸਾਨ ਜਥੇਬੰਦੀਆਂ ਧਰਨੇ ’ਤੇ ਬੈਠੇ ਨੇ, ਕੱਲ ਸੁਖਪਾਲ ਖਹਿਰਾ ਕਚਰਭੰਨ ਵਾਲੇ ਧਰਨੇ ਵਾਲੇ ਕਿਸਾਨਾਂ ਨੂੰ ਮਿਲਣ ਮਗਰੋਂ ਗਹਿਰੀ ਵਾਲੇ ਧਰਨੇ ਚ ਮਰਨ ਵਰਤ ਤੇ ਬੈਠੀਆਂ ਬਜ਼ੁਰਗ ਔਰਤਾਂ ਨੂੰ ਮਿਲ ਕੇ ਜਾਣ ਲੱਗੇ ਤਾਂ ਕੁਝ ਲੋਕਾਂ ਨੇ ਘੇਰ ਲਿਆ, ਅਪਸ਼ਬਦ ਵੀ ਆਖੇ, ਪੁਲਿਸ ਮੁਲਾਜ਼ਮ ਵਿੱਚ ਆਏ ਤਾਂ ਪੁਲਿਸ ’ਤੇ ਹੱਲਾ ਬੋਲ ਦਿੱਤਾ, ਮੁਲਾਜ਼ਮਾਂ ਨਾਲ ਖਿੱਚ ਧੂਹ ਕੀਤੀ, ਕੁੱਟਮਾਰ ਵੀ ਹੋਈ.. ਮਾਈਕ ਲੈ ਕੇ ਖਹਿਰਾ ਨੂੰ ਗਾਲਾਂ ਕੱਢੀਆਂ..
ਖਹਿਰਾ ਨੇ ਕਿਹਾ ਹੈ ਕਿ ਕਾਂਗਰਸੀ ਗੁੰਡਿਆਂ ਦਾ ਕਾਰਾ ਹੈ, ਪਰ ਕਾਂਗਰਸ ਦਾ ਕਹਿਣਾ ਹੈ ਕਿ ਸ਼ਰਾਰਤੀ ਅਨਸਰਾਂ ਦੀ ਕਾਰਵਾਈ ਹੈ।