• Home »
  • ਖਬਰਾਂ
  • » ਜਾਨਲੇਵਾ ਤੂਫਾਨ ਦਾ ਖਤਰਾ ਹਾਲੇ ਵੀ

ਜਾਨਲੇਵਾ ਤੂਫਾਨ ਦਾ ਖਤਰਾ ਹਾਲੇ ਵੀ

-ਪੰਜਾਬੀਲੋਕ ਬਿਊਰੋ
ਮੌਸਮ ਵਿਭਾਗ ਨੇ ਹਾਲੇ ਵੀ ਝੱਖੜ-ਤੂਫਾਨ ਤੇ ਭਾਰੀ ਮੀਂਹ ਦਾ ਖਤਰਾ ਬਰਕਰਾਰ ਦੱਸਿਆ ਹੈ। ਲੰਘੇ ਦਿਨ ਵਿਗੜੇ ਮੌਸਮ ਕਾਰਨ ਦੇਸ਼ ਦੇ 6 ਰਾਜਾਂ ਚ 48 ਲੋਕ ਮਾਰੇ ਗਏ, ਜਦਕਿ 50 ਤੋਂ ਵੱਧ ਲੋਕ ਜ਼ਖਮੀ ਹੋਣ ਦੀ ਖ਼ਬਰ ਹੈ। ਸਭ ਤੋਂ ਜ਼ਿਆਦਾ ਮੌਤਾਂ ਉੱਤਰ ਪ੍ਰਦੇਸ਼ ਚ ਹੋਈਆਂ। ਦਿੱਲੀ ਚ ਤੇਜ਼ ਹਨੇਰੀ ਦੇ ਚੱਲਦਿਆਂ 70 ਉਡਾਣਾਂ ਰੱਦ ਕੀਤੀਆਂ ਗਈਆਂ। ਇਸ ਤੋਂ ਇਲਾਵਾ ਦਿੱਲੀ, ਗਾਜ਼ੀਆਬਾਦ ਤੇ ਮੁਰਾਦਾਬਾਦ ਚ 12 ਤੋਂ ਵੱਧ ਰੇਲਾਂ ਰਾਹ ਚ ਹੀ ਅਟਕੀਆਂ ਰਹੀਆਂ। ਮੈਟਰੋ ਸੇਵਾਵਾਂ ਵੀ ਪ੍ਰਭਾਵਿਤ ਰਹੀਆਂ। ਝੱਖੜ-ਤੂਫਾਨ ਦੇ ਚੱਲਦਿਆਂ ਉੱਤਰ ਪ੍ਰਦੇਸ਼ ਦੇ 12 ਜ਼ਿਲਿਆਂ ਚ 18 ਲੋਕਾਂ ਦੀ ਮੌਤ ਹੋ ਗਈ। ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਚ ਅਸਮਾਨੀ ਬਿਜਲੀ ਡਿੱਗਣ ਨਾਲ 6 ਮੌਤਾਂ ਹੋ ਗਈਆਂ। ਇਸੇ ਤਰਾਂ ਪੱਛਮੀ ਬੰਗਾਲ ਚ ਅਸਮਾਨੀ ਬਿਜਲੀ ਡਿੱਗਣ ਨਾਲ ਚਾਰ ਬੱਚਿਆਂ ਸਮੇਤ ਕੁੱਲ 12 ਲੋਕਾਂ ਦੀ ਜਾਨ ਚਲੀ ਗਈ। ਦਿੱਲੀ ਚ ਸੈਂਕੜੇ ਦਰੱਖਤ, ਕਈ ਖੰਭੇ ਤੇ ਦੀਵਾਰਾਂ ਡਿੱਗਣ ਨਾਲ ਦੋ ਮੌਤਾਂ ਹੋ ਗਈਆਂ ਤੇ ਪੰਜ ਲੋਕ ਜ਼ਖਮੀ ਹੋ ਗਏ। ਗੁਜਰਾਤ ਚ ਤੇਜ਼ ਹਵਾਵਾਂ ਦੇ ਚੱਲਦਿਆਂ ਕਾਰਨ ਇੱਕ ਧਾਰਮਿਕ ਸਮਾਗਮ ਦਾ ਪੰਡਾਲ ਡਿੱਗਣ ਨਾਲ ਚਾਰ ਲੋਕ ਮਾਰੇ ਗਏ।
ਮੌਸਮ ਵਿਭਾਗ ਨੇ ਅੱਜ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਹਰਿਆਣਾ, ਪੰਜਾਬ, ਚੰਡੀਗੜ, ਪੱਛਮੀ ਉੱਤਰਾਖੰਡ ਤੇ ਜੰਮੂ-ਕਸ਼ਮੀਰ ਦੇ ਕੁੱਝ ਇਲਾਕਿਆ ਚ ਝੱਖੜ-ਤੂਫਾਨ ਦੇ ਨਾਲ-ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।