• Home »
  • ਸਿਆਸਤ
  • ਖਬਰਾਂ
  • » ਪੰਚਾਇਤੀ ਚੋਣਾਂ ਲਈ ਈਵੀਐਮਜ਼ ਕਿਉਂ ਨਾ ਵਰਤੀਆਂ ਜਾਣ?-ਹਾਈਕੋਰਟ

ਪੰਚਾਇਤੀ ਚੋਣਾਂ ਲਈ ਈਵੀਐਮਜ਼ ਕਿਉਂ ਨਾ ਵਰਤੀਆਂ ਜਾਣ?-ਹਾਈਕੋਰਟ

-ਪੰਜਾਬੀਲੋਕ ਬਿਊਰੋ
ਇਕ ਜਨਹਿਤ ਪਟੀਸ਼ਨ ‘ਤੇ ਕਾਰਵਾਈ ਕਰਦਿਆਂ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਸੂਬੇ ਵਿੱਚ ਪੰਚਾਇਤੀ ਚੋਣਾਂ ਦੌਰਾਨ ਬਿਜਲਈ ਵੋਟਿੰਗ ਮਸ਼ੀਨਾਂ ਦੀ ਵਰਤੋਂ ਬਾਰੇ 28 ਮਈ ਤਕ ਆਪਣਾ ਜਵਾਬ ਦੇਣ ਲਈ ਕਿਹਾ ਹੈ।ਜਾਣਕਾਰੀ ਅਨੁਸਾਰ ਗੁਰਿੰਦਰ ਸਿੰਘ ਤੇ ਚਾਰ ਹੁਰਾਂ ਵੱਲੋਂ ਦਾਇਰ ਕੀਤੀ ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਪੰਚਾਇਤੀ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਬਲਾਕ ਤੋਂ ਬਾਹਰ ਕਰਵਾਈ ਜਾਵੇ ਨਾ ਕਿ ਉਸੇ ਪਿੰਡ ਵਿੱਚ। ਪਟੀਸ਼ਨਕਰਤਾਵਾਂ ਦੇ ਵਕੀਲ ਹਰੀ ਚੰਦ ਅਰੋੜਾ ਨੇ ਤਰਕ ਦਿੱਤਾ ਕਿ ਇਸ ਤਰਾਂ ਪਿੰਡਾਂ ਵਿੱਚ ਅਕਸਰ ਹਿੰਸਾ ਤੇ ਹੇਰਫੇਰ ਹੋਣ ਦੀ ਸੰਭਾਵਨਾ ਰਹਿੰਦੀ ਹੈ। ਇਸ ‘ਤੇ ਹਾਈਕੋਰਟ ਨੇ ਪੁੱਛਿਆ ਕਿ ਪੰਚਾਇਤੀ ਚੋਣਾਂ ਵਿੱਚ ਇਲੈਕਟ੍ਰੌਨਿਕ ਵੋਟਿੰਗ ਮਸ਼ੀਨ ਦੀ ਵਰਤੋਂ ਕਿਉਂ ਨਾ ਕੀਤੀ ਜਾਵੇ।