ਦਿ ਟੌਪ ਟੈਨ ਡੌਟ ਕਾਮ ਨੇ ਗੁਰੂ ਨਾਨਕ ਨੂੰ ਦਰਸਾਇਆ ਆਮ ਇਨਸਾਨ!

-ਪੰਜਾਬੀਲੋਕ ਬਿਊਰੋ
ਦਿ ਟੌਪ ਟੈਨ ਡੌਟ ਕਾਮ ਵੈਬਸਾਈਟ ਨੇ ਮਹਾਨ ਵਿਅਕਤੀਆਂ ਦੀ ਸੂਚੀ ਚ ਸ਼ਾਮਲ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਵੀ ਵੋਟਿੰਗ ਕਰਾਈ। ਇਸ ‘ਤੇ ਸ਼੍ਰੋਮਣੀ ਕਮੇਟੀ ਸਖਤ ਨਰਾਜ਼ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਆਮ ਇਨਸਾਨ ਦਰਸਾਉਂਦਿਆਂ ਇਹ ਹਰਕਤ ਕੀਤੀ ਗਈ ਹੈ ਤੇ ਇਸ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਕਮੇਟੀ ਨੇ ਕਿਹਾ ਕਿ ਉਸ ਦਾ ਆਪਣਾ ਇੰਟਰਨੈਟ ਵਿਭਾਗ ਵੀ ਅਜਿਹਾ ਕਰਨ ਵਾਲਿਆਂ ਦਾ ਪਤਾ ਲਾ ਰਿਹਾ ਹੈ ਤੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਸਾਈਬਰ ਕਰਾਈਮ ਵਿਭਾਗ ਨੂੰ ਇਸ ਮਾਮਲੇ ‘ਤੇ ਨਜ਼ਰ ਰੱਖਣ ਦੇ ਆਦੇਸ਼ ਦਿੱਤੇ ਜਾਣ।