ਐਸ ਐਚ ਓ ਬਾਜਵਾ ਦੀ ਗਿਰਫਤਾਰੀ ਦਾ ਹਾਈਵੋਲਟੇਜ ਡਰਾਮਾ

-ਪੰਜਾਬੀਲੋਕ ਬਿਊਰੋ
ਐਸ ਐਚ ਓ ਪਰਮਿੰਦਰ ਸਿੰਘ ਬਾਜਵਾ ਦੀ ਗਿਰਫਤਾਰੀ ਦਾ ਹਾਈਵੋਲਟੇਜ ਡਰਾਮਾ ਚਰਚਾ ਵਿੱਚ ਹੈ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਉਸ ਦੀ ਗਿਰਫਤਾਰੀ ਪਲਾਨਿੰਗ ਤਹਿਤ ਹੋਈ ਹੈ। ਕੁਝ ਸਵਾਲ ਇਸ ਘਟਨਾ ਦੇ ਡਰਾਮਾ ਹੋਣ ਵੱਲ ਇਸ਼ਾਰਾ ਕਰਦੇ ਨੇ ਕਿ ਕਾਨੂੰਨ ਦਾ ਜਾਣਕਾਰ ਹੋਣ ਦੇ ਬਾਵਜੂਦ ਉਹ ਜੱਜ ਦੇ ਸਾਹਮਣੇ ਲੋਡਿਡ ਪਿਸਤੌਲ ਲੈ ਕੇ ਕਿਉਂ ਪੁੱਜਿਆ?
32 ਬੋਰ ਦੇ ਪਿਸਤੌਲ ਦਾ ਉਸ ਕੋਲ ਲਸੰਸ ਵੀ ਨਹੀਂ ਸੀ।
ਉਸ ਕੋਲ ਕੋਈ ਵੀ ਪੈਸਾ ਨਹੀਂ ਸੀ, ਸਿਰਫ ਡਰਾਈਵਿੰਗ ਲਸੰਸ ਹੀ ਸੀ।
ਉਹ ਅਕਸਰ ਆਪਣੇ ਕੋਲ 3 ਮੋਬਾਇਲ ਫੋਨ ਰੱਖਦਾ ਹੈ, ਪਰ ਗਿਰਫਤਾਰੀ ਵਕਤ ਉਸ ਕੋਲ ਇਕ ਵੀ ਫੋਨ ਨਹੀਂ ਸੀ।
ਜੇ ਉਹ ਹਾਈਕੋਰਟ ਜਾਣਾ ਚਾਹੁੰਦਾ ਸੀ ਤਾਂ ਰਾਤ ਨੂੰ ਹੀ ਕਿਉਂ ਨਾ ਚਲਿਆ ਗਿਆ?
ਵੀਰਵਾਰ ਦੀ ਰਾਤ ਉਹ ਇਕ ਥੈਲੇ ਵਿੱਚ ਦੋ ਸ਼ਰਾਬ ਦੀਆਂ ਬੋਤਲਾਂ ਲੈ ਕੇ ਨਿਊ ਕੋਰਟ ਹੋਟਲ ਜਲੰਧਰ ਵਿੱਚ ਰਾਤ ਕੱਟਣ ਲਈ ਗਿਆ, ਕਮਰਾ ਨੰਬਰ 202 ਚ ਰੁਕਿਆ, ਇਕ ਸੋਢੇ ਦੀ ਬੋਤਲ ਮੰਗਾਈ,  ਤੇ ਸਵੇਰੇ ਜਦ ਹੋਟਲ ਚੋਂ ਨਿਕਲਿਆ ਤਾਂ ਹੁਲੀਆ ਬਦਲਿਆ ਹੋਇਆ ਸੀ. ਸਿਰ ‘ਤੇ ਡੱਬੀਦਾਰ ਪਰਨਾ, ਕੈਪਰੀ ਤੇ ਟੀ ਸ਼ਰਟ ਪਾਈ ਹੋਈ ਸੀ।
ਹੁਲੀਆ ਬਦਲਣ ਬਾਰੇ ਬਾਜਵਾ ਨੇ ਕਿਹਾ ਕਿ ਮੈਂ ਪੁਲਿਸ ਨੂੰ ਚਕਮਾ ਦੇਣ ਲਈ ਹੁਲੀਆ ਨਹੀਂ ਬਦਲਿਆ, ਮੈਂ ਤਾਂ ਜਾਨ ਦੀ ਦੁਸ਼ਮਣ ਬਣੀ ਸਰਕਾਰ ਤੋਂ ਬਚਣ ਲਈ ਅਜਿਹਾ ਕੀਤਾ ਸੀ।
ਲÑੋਡਿਡ ਪਿਸਤੌਲ ਕੋਰਟ ਚ ਲਿਜਾਣ ਦੇ ਦੋਸ਼ ਚ ਉਹ ਸਸਪੈਂਡ ਹੋ ਸਕਦਾ ਹੈ।
ਉਸ ਕੋਲ ਜ਼ਮਾਨਤ ਲਈ ਰਾਹ ਖੁੱਲਾ ਹੈ, ਹਾਈਕੋਰਟ ਚ ਅਰਜੀ ਲਾ ਕੇ ਜ਼ਮਾਨਤ ਲੈ ਸਕਦਾ ਹੈ।
ਫਿਲਹਾਲ ਤਾਂ ਕਪੂਰਥਲਾ ਵਾਲੀ ਮਾਡਰਨ ਜੇਲ ਚ 25 ਮਈ ਤੱਕ ਨਿਆਂਇਕ ਹਿਰਾਸਤ ਚ ਭੇਜਿਆ ਗਿਆ ਹੈ। ਅਗਲੀ ਕਾਰਵਾਈ ਦੀ ਉਡੀਕ ਹੋ ਰਹੀ ਹੈ।