ਪੁਲਿਸ ਹੀ ਨਸ਼ਾ ਨਹੀਂ ਮੁੱਕਣ ਦਿੰਦੀ-ਸ਼ਸ਼ੀਕਾਂਤ

-ਪੰਜਾਬੀਲੋਕ ਬਿਊਰੋ
ਸਾਬਕਾ ਡੀ ਜੀ ਪੀ ਜੇਲਾਂ ਸ਼ਸ਼ੀਕਾਂਤ ਨੇ ਇਕ ਵਾਰ ਫੇਰ ਨਸ਼ੇ ਦੇ ਮੁੱਦੇ ‘ਤੇ ਬਿਆਨਬਾਜ਼ੀ ਕੀਤੀ ਹੈ, ਉਹਨਾਂ ਦਾਅਵਾ ਕੀਤਾ ਹੈ ਕਿ ਕਾਂਗਰਸ ਸਰਕਾਰ ਬਣਦਿਆਂ ਨਸ਼ੇ ਦੇ ਕਾਰੋਬਾਰ ਚ ਮਮੂਲੀ ਗਿਰਾਵਟ ਆਈ ਹੈ, ਪਰ ਪੁਲਿਸ ਦੀਆਂ ਲਾਬੀਆਂ ਨਸ਼ੇ ਦੇ ਕਾਰੋਬਾਰ ਨੂੰ ਰੋਕਣ ਚ ਅੜਿੱਕੇ ਡਾਹ ਰਹੀਆਂ ਨੇ ਤੇ ਹੁਣ ਮੈਡੀਕਲ ਨਸ਼ਾ ਵਧ ਗਿਆ ਹੈ। ਸ਼ਸ਼ੀਕਾਂਤ ਨੇ ਕਿਹਾ ਕਿ ਜੇ ਜਲੰਧਰੋਂ ਫੜੇ ਗਏ ਪੁਲਿਸ ਇੰਸਪੈਕਟਰ ਇੰਦਰਜੀਤ ਸਿੰਘ ਤੋਂ ਪੁੱਛਗਿੱਛ ਦੌਰਾਨ ਨਸ਼ਰ ਹੋਏ ਤੱਥਾਂ ‘ਤੇ ਕਾਰਵਾਈ ਹੁੰਦੀ ਤਾਂ ਕਈ ਵੱਡੇ ਲੋਕ ਸਲਾਖਾਂ ਪਿੱਛੇ ਹੋਣੇ ਸੀ, ਪਰ ਇਸ ਕਾਰਵਾਈ ਨੂੰ ਸਿਆਸੀ ਦਬਾਅ ਨੇ ਰੋਕ ਲਿਆ। ਸ਼ਸ਼ੀਕਾਂਤ ਨੇ ਕਿਹਾ ਕਿ ਨਸ਼ੇ ਦੇ ਮੁੱਦੇ ‘ਤੇ ਮੈਂ ਦੋ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆਂ, ਲੰਮੀ ਚੌੜੀ ਗੱਲਬਾਤ ਹੋਈ ਸੀ, ਪਰ ਹੁਣ ਉਸ ਦੇ ਆਲੇ ਦੁਆਲੇ ਦੇ ਲੋਕ ਮੈਨੂੰ ਮਿਲਣ ਨਹੀਂ ਦੇ ਰਹੇ।