ਐਂਬੂਲੈਂਸ ਚਾਲਕ ਦੀ ਉਡੀਕ ਚ ਗੱਭਰੂ ਦੀ ਜਾਨ ਗਈ

-ਪੰਜਾਬੀਲੋਕ ਬਿਊਰੋ
ਬਿਹਾਰ ਦਾ ਸੁਸ਼ਾਂਤ ਨਾਮ ਦਾ ਗੱਭਰੂ ਬਠਿੰਡਾ ਸੈਂਟਰਲ ਯੂਨੀਵਰਸਿਟੀ ਚ ਬਾਇਓ ਕੈਮਿਸਟਰੀ ਦੀ ਐਮ ਐਸ ਸੀ ਕਰ ਰਿਹਾ ਸੀ ਕੱਲ ਬਾਸਕਟਬਾਲ ਖੇਡਦਾ ਜ਼ਖਮੀ ਹੋ ਗਿਆ, ਯੂਨੀਵਰਸਿਟੀ ਪ੍ਰਬੰਧਕ ਐਂਬੂਲੈਂਸ ਚਾਲਕ ਦੀ ਉਡੀਕ ਕਰਦੇ ਰਹੇ ਤੇ ਜ਼ਖਮੀ ਸੁਸ਼ਾਂਤ ਨੂੰ ਫਸਟ ਏਡ ਦਿੰਦੇ ਰਹੇ, ਕੋਈ ਪ੍ਰਬੰਧਕ, ਕੋਈ ਅਧਿਕਾਰੀ ਉਸ ਨੂੰ ਆਪਣੀ ਗੱਡੀ ਚ ਹਸਪਤਾਲ ਲਿਜਾਣ ਦੀ ਜਹਿਮਤ ਨਾ ਉਠਾ ਸਕਿਆ, ਜਵਾਨ ਮੁੰਡੇ ਨੇ 45 ਮਿੰਟ ਮਗਰੋਂ ਜ਼ਿੰਦਗੀ ਤੋਂ ਹਾਰ ਮੰਨ ਲਈ, ਮ੍ਰਿਤਕ ਦਾ ਮਾਮਾ ਦਿੱਲੀ ਰਹਿੰਦਾ ਹੈ, ਵਿਦਿਆਰਥੀਆਂ ਨੇ ਉਸ ਨੂੰ ਸੂਚਿਤ ਕੀਤਾ, ਉਹ ਤੁਰੰਤ ਦਿੱਲੀਓ ਯੂਨੀਵਰਿਸਟੀ ਆਇਆ ਤਾਂ ਉਸ ਨੂੰ ਅੰਦਰ ਨਾ ਵੜਨ ਦਿੱਤਾ, ਵਿਦਿਆਰਥੀਆਂ ਦਾ ਗੁੱਸਾ ਭੜਕ ਪਿਆ, ਪ੍ਰਬੰਧਕਾਂ ਨੇ ਐਂਬੂਲੈਂਸ ਚਾਲਕ ਨੂੰ ਸਸਪੈਂਡ ਕਰਕੇ ਬੁੱਤਾ ਸਾਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਵਿਦਿਆਰਥੀ ਅੜੇ ਹੋਏ ਨੇ ਕਿ ਵੀਸੀ, ਤੇ ਡਾਕਟਰ ਅਸਤੀਫਾ ਦੇਣ।