ਇਕ ਹੋਰ ਬਾਬਾ ਚਾੜ ਗਿਆ ਚੰਦ..

-ਪੰਜਾਬੀਲੋਕ ਬਿਊਰੋ
ਯੂ ਪੀ ਦੇ ਬਰੇਲੀ ਜ਼ਿਲੇ ਚ ਪਿੰਡ ਹੈ ਆਂਵਲਾ, ਇਥੇ ਲੰਘੇ ਦਿਨੀਂ ਕਿਰਪਾਲ ਆਸ਼ਰਮ ਦੇ ਸੰਚਾਲਕ ਸਵਾਮੀ ਦਿਵਯਾਨੰਦ ਦਾ ਉਤਰਾਧਿਕਾਰੀ ਬਾਬਾ ਵਿਧਾਇਕ ਮਹਾਰਾਜ ਉਰਫ ਵੀਰਪਾਲ ਕਿਸੇ ਸ਼ਰਧਾਲੂ ਦੇ ਘਰ ਸਤਿਸੰਗ ਕਰਨ ਲਈ ਆਇਆ ਸੀ, ਸਾਰਾ ਦਿਨ ਤੇ ਅੱਧੀ ਰਾਤ ਤੱਕ ਸਤਿਸੰਗ ਚੱਲਿਆ, ਜਦ ਸੰਗਤ ਜਾਣ ਲੱਗੀ, ਤਾਂ ਬਾਬੇ ਵੀਰਪਾਲ ਨੇ ਪਿੰਡ ਦੇ ਪ੍ਰਧਾਨ ਦੇ ਪੁੱਤ ਤੇ 15 ਸਾਲ ਪੋਤੀ ਨੂੰ ਰੋਕ ਲਿਆ, ਵਿਸ਼ੇਸ਼ ਅਸ਼ੀਰਵਾਦ ਦੇਣਾ ਸੀ, ਅਗਲੀ ਸਵੇਰ ਪਿੰਡ ਚ ਹੰਗਾਮਾ ਹੋ ਗਿਆ ਕਿ ਬਾਬਾ 15 ਸਾਲਾ ਕੁੜੀ ਨੂੰ ਲੈ ਕੇ ਫਰਾਰ ਹੋ ਗਿਆ।
ਜਿਹੜੇ ਸਾਧ ਦੇ ਸਤਿਸੰਗ ਚ ਮੰਤਰਮੁਗਧ ਹੋਈ ਸੀ ਜਨਤਾ, ਹੁਣ ਉਸੇ ਸਾਧ ਖਿਲਾਫ ਨਬਾਲਗ ਕੁੜੀ ਨੂੰ ਉਧਾਲਣ ਦਾ ਦੋਸ਼ ਲਾ ਕੇ ਕੇਸ ਦਰਜ ਕਰਵਾਇਆ ਹੈ, ਪੁਲਿਸ ਸਾਧ ਤੇ ਕੁੜੀ ਨੂੰ ਲੱਭਣ ਲਈ ਛਾਪੇ ਮਾਰਦੀ ਫਿਰਦੀ ਹੈ।