ਰਾਮਗਡ਼ੀਆ ਯੰਗ ਸਿੱਖਸ ਫੋਰਮ ਵਲੋਂ ਮੋਦੀ ਨੂੰ ਜੀ ਆਇਆਂ ਨੂੰ

ਭਾਰਤ ਦੇ ਪੀ ਐਮ ਨਰੇਂਦਰ ਮੋਦੀ ਦੇ ਲੰਡਨ ਦੌਰੇ ਮੌਕੇ ਉਹਨਾਂ ਦਾ ਸਵਾਗਤ ਕਰਨ ਵਾਲੇ ਪੱਬਾਂ ਭਾਰ ਦਿਸੇ। ਉਹਨਾਂ ਦੀ ਆਮਦ ਮੌਕੇ ਸਵਾਗਤੀ ਬੈਨਰ ਫਡ਼ ਕੇ ਜੀ ਆਇਆਂ ਨੂੰ ਕਿਹਾ ਗਿਆ। ਰਾਮਗਡ਼ੀਆ ਯੰਗ ਸਿੱਖਸ ਫੋਰਮ ਦੇ ਮੈਂਬਰਾਂ ਨੇ ਮਹਾਰਾਣੀ ਐਲਜ਼ਾਬੈਥ ਸੈਂਟਰ ਨੇਡ਼ੇ ਪਾਰਲੀਮੈਂਟ ਵਿਖੇ ਜ਼ਬਰਦਸਤ ਸਵਾਗਤ ਕੀਤਾ। ਉਹਨਾਂ ਦੇ ਹੱਥਾਂ ਚ ਚੱਕ ਦੇ ਇੰਡੀਆ ਦੇ ਬੈਨਰ ਫਡ਼ੇ ਹੋਏ ਸਨ।