ਪਠਾਨਕੋਟ ਚ ਸ਼ੱਕੀਆਂ ਦੀ ਸੂਹ, ਤਲਾਸ਼ੀ ਮੁਹਿੰਮ ਜਾਰੀ

-ਪੰਜਾਬੀਲੋਕ ਬਿਊਰੋ

ਪਠਾਨਕੋਟ ਦੇ ਸਰਹੱਦੀ ਇਲਾਕੇ ਵਿੱਚ ਤਿੰਨ ਵਰਦੀਧਾਰੀ ਸ਼ੱਕੀ ਵਿਅਕਤੀਆਂ ਨੂੰ ਦੇਖੇ ਜਾਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ। ਪੁਲੀਸ, ਸਵੈਟ ਤੇ ਸੁਰੱਖਿਆ ਬਲਾਂ ਦੀਆਂ ਟੀਮਾਂ ਤਲਾਸ਼ੀ ਅਭਿਆਨ ਵਿੱਚ ਜੁਟੀਆਂ ਹੋਈਆਂ ਹਨ। ਵੱਡੇ ਪੱਧਰ ‘ਤੇ ਤਲਾਸ਼ੀ ਲਈ ਗਈ। ਇਨ੍ਹਾਂ ਸ਼ੱਕੀਆਂ ਨੂੰ ਏਅਰਫੋਰਸ ਦੇ ਇਲਾਕੇ ਤੋਂ ਸਿਰਫ 500 ਮੀਟਰ ਦੀ ਦੂਰੀ ‘ਤੇ ਵੇਖਿਆ ਗਿਆ। ਪੁਲਿਸ ਵੱਲੋਂ ਖੇਤਰ ਦੇ ਮੋਬਾਈਲ ਫੋਨਾਂ ਦੀਆਂ ਕਾਲ ਡਿਟੇਲਜ਼ ਵੀ ਖੰਗਾਲੀਆਂ ਜਾ ਰਹੀਆਂ ਹਨ।