ਹਾਲੇ ਨਹੀ ਹੋਣਾ ਪੰਜਾਬ ਕੈਬਨਿਟ ਦਾ ਵਿਸਥਾਰ

-ਪੰਜਾਬੀਲੋਕ ਬਿਊਰੋ

ਪੰਜਾਬ ਕੈਬਨਿਟ ਦਾ ਵਿਸਥਾਰ ਇਕ ਵਾਰ ਫਿਰ ਟਲ ਗਿਆ , ਸੂਤਰਾਂ ਮੁਤਾਬਕ ਕੈਬਨਿਟ ‘ਚ ਵਿਸਥਾਰ 29 ਅਪ੍ਰੈਲ ਦੇ ਬਾਅਦ ਹੋਵੇਗਾ। ਹਾਲਾਂਕਿ ਪੰਜਾਬ ਦੇ ਬੱਤੀ ਵਾਲੀ ਕਾਰ ਦੇ ਇੱਛੁਕ ਕਈ ਵਿਧਾਇਕ ਦਿੱਲੀ ‘ਚ ਡੇਰਾ ਲਗਾ ਕੇ ਬੈਠੇ ਨੇ, ਪਰ ਇਹਨਾ ਦੀ ਉਡੀਕ ੧੦ ਦਿਨ ਹੋਰ ਵਧ ਗਈ ਹੈ।

ਕਿਹਾ ਜਾ ਰਿਹਾ ਹੈ ਕਿ ਕਾਂਗਰਸ ਨੇ 29 ਅਪ੍ਰੈਲ ਨੂੰ ਦਿੱਲੀ ‘ਚ ਰੈਲੀ ਰੱਖੀ ਹੋਈ ਹੈ ਤੇ ਪਾਰਟੀ ਇਸ ਰੈਲੀ ਦੀਆਂ ਤਿਆਰੀਆਂ ‘ਚ ਜੁਟੀ ਹੈ। ਤਾਂ ਕਰਕੇ ਵਿਸਥਾਰ ਦੇਰੀ ਹੋ ਸਕਦੀ ਹੈ।