ਗੁਰਦੁਆਰੇ ਦਾ ਖਜ਼ਾਨਚੀ ਚੋਰੀ ਦੀ ਬੰਦੂਕ ਸਣੇ ਕਾਬੂ

-ਪੰਜਾਬੀਲੋਕ ਬਿਊਰੋ

ਇਤਿਹਾਸਕ ਗੁਰਦੁਆਰਾ ਸ਼ਹੀਦ ਬਾਬਾ ਤਾਰਾ ਸਿੰਘ ਵਾਂ ਦੇ ਖਜ਼ਾਨਚੀ ਨੂੰ ਥਾਣਾ ਖਾਲੜਾ ਦੀ ਪੁਲਸ ਨੇ ਚੋਰੀ ਦੀ ਬੰਦੂਕ ਸਮੇਤ ਗ੍ਰਿਫਤਾਰ ਕੀਤਾ ਹੈ। ਗੁਰਦੁਆਰਾ ਸਾਹਿਬ ਦੇ ਮੈਨੇਜਰ ਪਰਮਜੀਤ ਸਿੰਘ ਨੇ ਥਾਣਾ ਖਾਲੜਾ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੀਤੀ 8-9 ਫਰਵਰੀ ਦੀ ਦਰਮਿਆਨੀ ਰਾਤ ਨੂੰ ਗੋਲਕ ਤੋੜ ਕੇ 1, 86, 600 ਰੁਪਏ ਨਕਦੀ, ਇਕ ਡਬਲ ਬੈਰਲ ਬੰਦੂਕ, ਕੈਮਰੇ ਦਾ ਡੀ. ਵੀ. ਆਰ. ਚੋਰੀ ਹੋ ਗਿਆ ਸੀ, ਜਾਂਚ ਕਰਨ ਤੋਂ ਬਾਅਦ ਸਾਹਮਣੇ ਆਇਆ ਕਿ ਗੁਰਦੁਆਰਾ ਸਾਹਿਬ ਦਾ ਖਜਾਨਚੀ ਕੁਲਦੀਪ ਸਿੰਘ ਚੋਰੀ ਲਈ ਜ਼ਿਮੇਵਾਰ ਹੈ, ਉਹ ਨਸ਼ੇ ਕਰਨ ਦਾ ਆਦੀ ਹੈ।