ਹਰਮਿੰਦਰ ਮਿੰਟੂ ਦੀ ਮੌਤ ਦੀ ਜਾਂਚ ਦੀ ਮੰਗ ਉਠੀ

-ਪੰਜਾਬੀਲੋਕ ਬਿਊਰੋ

ਬੀਤੇ ਦਿਨ ਪਟਿਆਲਾ ਜੇਲ ‘ਚ ਬੰਦ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਹਰਮਿੰਦਰ ਸਿੰਘ ਮਿੰਟੂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ ‘ਤੇ ਸ਼ੱਕ ਦੀ ਉਂਗਲ ਚੁੱਕਦਿਆਂ ਦਮਦਮੀ ਟਕਸਾਲ ਅਤੇ ਦਲ ਖਾਲਸਾ ਨੇ ਇਸ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ।

ਬਾਬਾ ਹਰਨਾਮ ਸਿੰਘ ਖਾਲਸਾ ਨੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਤੇ ਕਿਹਾ ਕਿ ਜੇਲ ‘ਚ ਹੋਈ ਉਸ ਦੀ ਅਚਨਚੇਤੀ ਮੌਤ ਕਈ ਸ਼ੱਕ ਪੈਦਾ ਕਰ ਰਹੀ ਹੈ। ਉਹ ਪਿਛਲੇ ਦਿਨੀਂ ਕਈ ਕੇਸਾਂ ‘ਚੋਂ ਬਰੀ ਹੋਇਆ ਸੀ। ਉਸ ਦੀ ਅਚਨਚੇਤੀ ਮੌਤ ਨੇ ਪੁਲਸ ਪ੍ਰਸ਼ਾਸਨ ਅਤੇ ਪ੍ਰਬੰਧ ‘ਤੇ ਸਵਾਲੀਆ ਚਿੰਨ੍ਹ ਲਾਇਆ ਹੈ। ਇਸ ਲਈ ਸੱਚਾਈ ਸਾਹਮਣੇ ਲਿਆਉਣ ਲਈ ਮਾਮਲੇ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ

: ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਜੋ ਕਨਸੋਆਂ ਮਿਲ ਰਹੀਆਂ ਹਨ, ਉਸ ਤੋਂ ਇਹ ਲੱਗ ਰਿਹਾ ਹੈ ਕਿ ਮਿੰਟੂ ਦੀ ਮੌਤ ਦੇ ਪਿੱਛੇ ਹੋਰ ਕਾਰਨ ਵੀ ਹੋ ਸਕਦੇ ਹਨ।