ਪਠਾਨਕੋਟ ਚ ਸ਼ੱਕੀਆਂ ਕਾਰਨ ਦਹਿਸ਼ਤ

-ਪੰਜਾਬੀਲੋਕ ਬਿਊਰੋ

ਪਠਾਨਕੋਟ ਵਿਚ ਵੀ ਦਹਿਸ਼ਤ ਦਾ ਮਹੌਲ ਹੈ, ਇਥੇ ਸਰਹੱਦੀ ਇਲਾਕੇ ਬਮਿਆਲ ਵਿੱਚ ਫੌਜੀ ਵਰਦੀਧਾਰੀ ਦੋ ਸ਼ੱਕੀ ਵਿਅਕਤੀਆਂ ਨੇ ਰਾਤ ਇੱਕ ਵਿਅਕਤੀ ਤੋਂ ਉਸ ਦੀ ਕਾਰ ਖੋਹ ਲਈ। ਤੇ ਫੇਰ ਕਾਰ ਪਿੰਡ ਕੋਟ ਪੰਨੂੰ ਨੇੜੇ ਛੱਡ ਕੇ ਭੱਜ ਗਏ।ਸ਼ੱਕੀਆਂ ਨੂੰ ਫੜਨ ਲਈ ਪੁਲਿਸ ਤੇ ਫੌਜ ਵੱਲੋਂ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਭਾਰਤ-ਪਾਕਿ, ਪੰਜਾਬ ਤੇ ਜੰਮੂ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ’ਤੇ ਚੌਕਸੀ ਵਧਾ ਦਿੱਤੀ ਗਈ ਹੈ। ਪਠਾਨਕੋਟ ਤੇ ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਹੈ।