ਦੋ ਹੋਰ ਬੱਚੀਆਂ ਦੀ ਪੱਤ ਰੋਲ਼ੀ

-ਪੰਜਾਬੀਲੋਕ ਬਿਊਰੋ

ਉੱਤਰ ਪ੍ਰਦੇਸ਼ ਦੇ ਉਨਾਵ ਤੇ ਜੰਮੂ ਦੇ ਕਠੁਆ ਬਲਾਤਕਾਰ ਮਾਮਲਿਆਂ ਤੋਂ ਬਾਅਦ ਹੁਣ ਸੂਰਤ ਤੇ ਰੋਹਤਕ ਵਿੱਚ ਵੀ ਅਜਿਹੀ ਸ਼ਰਮਨਾਕ ਘਟਨਾ ਵਾਪਰੀ ਹੈ। ਸੂਰਤ ਤੇ ਰੋਹਤਕ ਵਿੱਚ ਬੱਚੀਆਂ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ।ਸੂਰਤ ਵਿੱਚ 11 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਦੇ ਹੱਥ ਅਜੇ ਕੁਝ ਨਹੀਂ ਲੱਗਾ। ਇੱਥੋਂ ਤਕ ਕਿ ਪੁਲਿਸ ਕੋਲੋਂ ਅਜੇ ਬੱਚੀ ਦੀ ਪਛਾਣ ਵੀ ਨਹੀਂ ਹੋਈ।ਪੁਲਿਸ ਨੇ ਬੱਚੀ ਨਾਲ ਬਲਾਤਕਾਰ ਤੇ ਉਸ ਦੇ ਕਤਲ ਦੇ ਮਾਮਲੇ ਵਿੱਚ ਅਫ਼ਵਾਹ ਫੈਲਾਉਣ ਤੇ ਫਿਰਕੂ ਤਣਾਓ ਭੜਕਾਉਣ ਦੇ ਮਾਮਲੇ ਵਿੱਚ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੋਸ਼ਲ ਮੀਡੀਆ ਦਾ ਦਾਅਵਾ ਹੈ ਕਿ ਇਸ ਘਟਨਾ ਵਿੱਚ ABVP ਦਾ ਹੱਥ ਹੈ।ਓਧਰ ਹਰਿਆਣਾ ਦੇ ਰੋਹਤਕ ਦੇ ਪਿੰਡ ਟਿਟੋਲੀ ਦੀ ਨਹਿਰ ਵਿੱਚੋਂ ਵੀ ਇੱਕ ਬੈਗ਼ ’ਚ ਕਰੀਬ 8 ਤੋਂ 10 ਸਾਲ ਦੀ ਬੱਚੀ ਦੀ ਲਾਸ਼ ਮਿਲੀ ਹੈ। ਇਸ ਬੱਚੀ ਦੀ ਵੀ ਅਜੇ ਤਕ ਪਛਾਣ ਨਹੀਂ ਹੋਈ। ਇਸ ਬੱਚੀ ਦੀ ਵੀ ਬੇਪਤੀ ਕਰਨ ਮਗਰੋਂ ਕਤਲ ਕੀਤਾ ਹੋਣ ਦਾ ਖਦਸ਼ਾ ਹੈ।