ਹਾਦਸੇ ਦਾ ਸ਼ਿਕਾਰ ਕਿਸਾਨਾਂ ਦੇ ਪਰਿਵਾਰਾਂ ਨੂੰ 10-10 ਮੁਆਵਜ਼ਾ

-ਪੰਜਾਬੀਲੋਕ ਬਿਊਰੋ
ਲੰਘੀ 3 ਅਪ੍ਰੈਲ ਨੂੰ ਚੰਡੀਗੜ੍ਹ ਰੈਲੀ ਵਿੱਚ ਸ਼ਾਮਲ ਹੋਣ ਮਗਰੋਂ ਮਾਨਸਾ ਵਾਪਸ ਜਾ ਰਹੇ ਕਿਸਾਨਾਂ ਨਾਲ ਬਨੂੜ ਤੇ ਚੰਨੋ ਨੇੜੇ ਦੋ ਵੱਖ-ਵੱਖ ਹਾਦਸੇ ਵਾਪਰੇ ਸਨ, ਜਿਨ੍ਹਾਂ ਵਿੱਚ ਦੋ ਕਿਸਾਨਾਂ ਦੀ ਮੌਤ ਹੋ ਗਈ ਤੇ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ ਸਨ। ਮ੍ਰਿਤਕ ਦੀ ਪਛਾਣ ਜ਼ਿਲ੍ਹਾ ਮਾਨਸਾ ਦੇ ਪਿੰਡ ਖੀਵਾ ਕਲਾਂ ਦੇ ਸੁਰਜੀਤ ਸਿੰਘ ਤੇ ਪਿੰਡ ਕਾਹਨਗੜ੍ਹ ਦੇ ਅਜਮੇਰ ਸਿੰਘ ਵਜੋਂ ਹੋਈ ਸੀ। ਇਤਫਾਕ ਨਾਲ ਦੋਵੇਂ ਹਾਦਸੇ ਇੱਕੋ ਤਰ੍ਹਾਂ ਨਾਲ ਕਿਸੇ ਦੂਜੇ ਵਾਹਨ ਵੱਲੋਂ ਫੇਟ ਮਾਰੇ ਜਾਣ ਕਾਰਨ ਵਾਪਰੇ ਸਨ। ਪਿਛਲੇ 6 ਦਿਨਾਂ ਤੋਂ ਇਸ ਘਟਨਾ ਤੋਂ ਬਾਅਦ ਸਰਕਾਰ ਤੇ ਕਿਸਾਨ ਜਥੇਬੰਦੀਆਂ ਦਰਮਿਆਨ ਚੱਲ ਰਹੇ ਸੰਘਰਸ਼ ਵਿੱਚ ਪ੍ਰਸ਼ਾਸਨ ਨੇ ਗੋਡੇ ਟੇਕ ਦਿੱਤੇ । ਪ੍ਰਸ਼ਾਸਨ ਨੇ ਦੋਵਾਂ ਮ੍ਰਿਤਕ ਕਿਸਾਨਾਂ ਦੇ ਵਾਰਸਾਂ ਲਈ 10-10 ਲੱਖ ਰੁਪਏ ਮੁਆਵਜ਼ੇ ਦੀ ਮੰਗ ਪ੍ਰਵਾਨ ਕਰ ਲਈ ਤੇ ਸਰਕਾਰ ਨੂੰ ਮ੍ਰਿਤਕ ਕਿਸਾਨਾਂ ਦੇ ਵਾਰਸਾਂ ਲਈ 1-1 ਸਰਕਾਰੀ ਨੌਕਰੀ ਦੇਣ ਦੀ ਸਿਫਾਰਸ਼ ਵੀ ਕੀਤੀ ਹੈ। ਸਰਕਾਰ ਨੇ ਗੰਭੀਰ ਜ਼ਖ਼ਮੀ ਕਿਸਾਨਾਂ ਲਈ 1-1 ਲੱਖ ਦੇ ਚੈੱਕ ਤੇ ਘੱਟ ਜ਼ਖਮੀ ਕਿਸਾਨਾਂ ਲਈ 25-25 ਹਜ਼ਾਰ ਦੇ ਰਾਸ਼ੀ ਦੇ ਚੈੱਕ ਭੇਜੇ ਹਨ।