ਹੇ ਰੱਬ ਜੀ ਐਹੋ ਜਿਹਾ ਘਰਵਾਲਾ ਤਾਂ ਕਿਸੇ ਔਰਤ ਨੂੰ ਨਾ ਦੇਈਂ.. 

-ਪੰਜਾਬੀਲੋਕ ਬਿਊਰੋ
ਸੱਚਮੁਚ ਆਹ ਖਬਰ ਸੁਣ ਕੇ ਇਹੀ ਦੁਆ ਨਿਕਲੂ.. ਪੁਣੇ ਦੇ ਇਕ ਇੰਜੀਨੀਅਰ ਸਾਹਿਬ ਨੂੰ ਹਰ ਕੰਮ ਚ ਪ੍ਰਫੈਕਸ਼ਨ ਦੀ ਸਨਕ ਹੈ..  ਇੰਜੀਨੀਅਰ ਸਾਹਿਬ ਨੂੰ ਹਰ ਸਵੇਰ ਪਤਨੀ ਇਕ ਲੰਮੀ ਚੌੜੀ ਲਿਸਟ ਦਿੰਦੀ, ਓਹਦੇ ਚੋਂ ਨਾਸ਼ਤੇ ਦੀ ਚੋਣ ਕਰਦਾ ਤਾਂ ਪਤਨੀ ਉਹੀ ਨਾਸ਼ਤਾ ਤਿਆਰ ਕਰਦੀ, ਬਜ਼ਾਰ ਵਿਚੋਂ ਪਤਨੀ ਜੋ ਵੀ ਸਮਾਨ ਲਿਆਉਂਦੀ ਤਾਂ ਐਕਸਲ ਸ਼ੀਟ ‘ਤੇ ਐਂਟਰੀ ਕਰਨੀ ਲਾਜ਼ਮੀ ਹੁੰਦੀ, ਦਾਲ ਸਬਜ਼ੀ ਚ ਤੇਲ ਘਿਓ, ਲੂਣ ਮਿਰਚ . , ਚਾਹ ਕੌਫੀ ਚ ਮਿੱਠਾ ਜ਼ਰਾ ਜਿੰਨਾ ਵੱਧ ਘੱਟ ਪੈ ਜਾਵੇ ਤਾਂ ਇਸ ਦਾ ਹਿਸਾਬ ਲੈਂਦੇ ਸਨ ਇੰਜੀਨੀਅਰ ਸਾਹਿਬ.. ਘਰ ਦੇ ਕੰਮ ਲਈ ਬਕਾਇਦਾ ਐਕਸਲ ਸ਼ੀਟ ਬਣੀ ਹੈ, ਤਿੰਨ ਕਾਲਮ ਨੇ.. ਪੂਰਾ ਕੀਤਾ ਕੰਮ, ਪੂਰਾ ਨਹੀਂ ਹੋਇਆ ਕੰਮ, ਤੇ ਕੰਮ ਜੋ ਚੱਲ ਰਿਹਾ ਹੈ.. ਪਤਨੀ ਹਰ ਰੋਜ਼ ਇਹ ਸ਼ੀਟ ਭਰਦੀ। ਜੇ ਪਤੀ ਦੇਵ ਸ਼ਹਿਰੋਂ ਬਾਹਰ ਹੁੰਦੇ ਤਾਂ ਪਤਨੀ ਨੂੰ ਹਰ ਹਿਸਾਬ ਦੀ ਈਮੇਲ ਕਰਨੀ ਪੈਂਦੀ, ਕੋਈ ਕੰਮ ਰਹਿ ਜਾਂਦਾ ਤਾਂ ਪਤਨੀ ਤੇ ਨੰਨੀ ਧੀ ਨੂੰ ਕੁੱਟਮਾਰ ਝੱਲਣੀ ਪੈਂਦੀ, ਰੋਟੀ 20 ਸੈਂਟੀਮੀਟਰ ਤੋਂ ਵੱਧ ਚੌੜੀ ਨਹੀਂ ਹੋਣੀ ਚਾਹੀਦੀ, ਜੇ ਵੱਡੀ ਛੋਟੀ ਲੱਗਦੀ ਤਾਂ ਜਨਾਬ ਫੀਤਾ ਲੈ ਕੇ ਮਿਣਨ ਬਹਿ ਜਾਂਦਾ, ਕਮੀ ਪੇਸ਼ੀ ਹੋਣ ‘ਤੇ ਸ਼ੁਰੂ ਹੋ ਜਾਂਦੀ ਦੈਂਗੜ ਦੈਂਗੜ..
ਪਤਨੀ ਐਨਾ ਤੰਗ ਆ ਗਈ ਕਿ ਅਦਾਲਤ ਚ ਸ਼ਰਨ ਲੈ ਬੈਠੀ ਕਿ ਮੇਰਾ ਖਹਿੜਾ ਛੁਡਵਾ ਦਿਓ, ਤਲਾਕ ਦਿਵਾ ਦਿਓ.. ਅਗਲੇ ਮਹੀਨੇ ਮਾਮਲੇ ਦੀ ਸੁਣਵਾਈ ਹੋਣੀ ਹੈ..।