ਸਿੱਧੂ ਤੇ ਮਜੀਠੀਆ ਇਕ ਮੰਚ ‘ਤੇ ਹੋਏ ਇਕੱਠੇ ਪਰ ਦੂਰੀ ਕਾਇਮ ਰਹੀ

-ਪੰਜਾਬੀਲੋਕ ਬਿਊਰੋ
ਲੰਘੇ ਦਿਨ ਰਾਮਨੌਮੀ ਦੇ ਸਮਾਗਮ ਚ ਜਲੰਧਰ ਚ ਹੋਏ ਸਮਾਗਮ ਦੌਰਾਨ ਇਕ ਮੰਚ ‘ਤੇ ਸਿਆਸੀ ਵਿਰੋਧੀ ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ ਇਕੱਠੇ ਬੈਠੇ ਦੇਖੇ ਗਏ। ਹਾਜ਼ਰ ਲੋਕਾਂ ਦੀ ਨਿਗਾ ਇਨਾਂ ਲੀਡਰਾਂ ਉੱਪਰ ਹੀ ਰਹੀ। ਅੱਜ ਦੀ ਘੜੀ ਦੇ ਪੰਜਾਬ ਦੀ ਸਿਆਸਤ ਦੇ ਸਭ ਤੋਂ ਵੱਡੇ ਵਿਰੋਧੀਆਂ ਦੇ ਕੰਨਾਂ ਨਾਲ ਕੰਨ ਵੱਜਦੇ ਰਹੇ ਤੇ ਨਜ਼ਾਰਾ ਬਾਕੀ ਲੀਡਰ ਲੈਂਦੇ ਰਹੇ। ਸਿੱਧੂ ਤੇ ਮਜੀਠੀਆ ਦੋਵੇਂ ਇੱਕ ਕਤਾਰ ‘ਚ ਕਰੀਬ ਤਿੰਨ ਫੁੱਟ ਦੇ ਫਾਸਲੇ ‘ਤੇ ਦੋ ਘੰਟੇ ਤੱਕ ਬੈਠੇ ਰਹੇ। ਇਸ ਦੇ ਬਾਵਜੂਦ ਦੋਵਾਂ ਵਿਚਾਲੇ ਨਾ ਕੋਈ ਗੱਲ ਹੋਈ ਤੇ ਨਾ ਦੋਹਾਂ ਨੇ ਇੱਕ-ਦੂਜੇ ਵੱਲ ਤੱਕਿਆ। ਦੋਵਾਂ ਦੇ ਵਿਚਾਲੇ ਬਲਦੇਵ ਰਾਜ ਚਾਵਲਾ ਬੈਠੇ ਸੀ ਨਹੀਂ ਤਾਂ ਗੋਡੇ ਨਾਲ ਗੋਡਾ ਭਿੜਦਾ। ਤੇ ਰਾਮਨੌਮੀ ਦਾ ਸਮਾਗਮ ਮੁੱਕਦਿਆਂ ਹੀ ਸਿੱਧੂ ਨੇ ਪੰਡਾਲ ‘ਚੋਂ ਨਿਕਲ ਕੇ ਮਜੀਠੀਆ ‘ਤੇ ਫਿਰ ਭੜਾਸ ਕੱਢੀ। ਕਿਹਾ ਮਜੀਠੀਆ ਡਾਕੂ ਤੇ ਤਸਕਰ ਹੈ, ਜੋ ਆਪਣੇ ਘਰ ‘ਚ ਤਸਕਰਾਂ ਨੂੰ ਰੱਖਦਾ ਸੀ। ਉਨਾਂ ਨੂੰ ਆਪਣੇ ਗਨਮੈਨ ਵੀ ਦਿੰਦਾ ਸੀ।
ਤੇ ਇਥੇ ਭਾਜੀ ਮੋੜਨ ਦੀ ਕਸਰ ਮਜੀਠੀਆ ਨੇ ਵੀ ਨਾ ਛੱਡੀ ਪਰ ਸਿੱਧੂ ਦੀ ਬਜਾਏ ਮੁੱਦਾ ਜੀ ਐਸ ਟੀ ਦਾ ਫੜਿਆ ਤੇ ਕੈਪਟਨ ਸਰਕਾਰ ਵਲੋਂ ਵਾਅਦੇ ਪੂਰੇ ਨਾ ਕਰਨ ਬਾਰੇ ਗੱਲ ਕਰਦੇ ਰਹੇ।