ਬੈਂਸ ਵਲੋਂ ਸਿੱਧੂ ਦੀਆਂ ਤਾਰੀਫਾਂ

-ਪੰਜਾਬੀਲੋਕ ਬਿਊਰੋ
ਕੈਪਟਨ ਅਮਰਿੰਦਰ ਸਿੰਘ ਦਾ ਧੜਾ ਨਵਜੋਤ ਸਿੰਘ ਸਿੱਧੂ ਨੂੰ ਅਲੱਗ-ਥਲੱਗ ਕਰਨ ਵਿਚ ਲੱਗਾ ਹੋਇਆ ਹੈ , ਇਹ ਧੜਾ ਕੈਬਨਿਟ ਵਿਚ ਤਾਂ ਸਿੱਧੂ ਨੂੰ ਵੱਖ ਕਰ ਸਕਦਾ ਹੈ ਪਰ ਜਨਤਾ ਦੀ ਸੱਥ ਵਿਚ ਨਹੀਂ ਕਰ ਸਕਦਾ। ਇਹ ਕਹਿਣਾ ਹੈ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ। ਬੈਂਸ ਲੁਧਿਆਣਾ ਵਿਖੇ ਇਕ ਮੀਡੀਆ ਹਲਕੇ ਵਲੋਂ ਆਯੋਜਿਤ ਪ੍ਰੋਗਰਾਮ ‘ਜਨਤਾ ਦੀ ਸੱਥ’ ਵਿਚ ਗੱਲਬਾਤ ਕਰ ਰਹੇ ਹਨ। ਬੈਂਸ ਨੇ ਕਿਹਾ ਕਿ ਕਾਂਗਰਸ ਵਿਚ ਨਵਜੋਤ ਸਿੱਧੂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਸਿੱਧੂ ਇਕ ਈਮਾਨਦਾਰ ਆਗੂ ਹੈ ਅਤੇ ਈਮਾਨਦਾਰਾਂ ਲੀਡਰਾਂ ਨੂੰ ਲੋਕ ਖੁਦ ਸਪੋਰਟ ਕਰਦੇ ਹਨ। ਬੈਂਸ ਨੇ ਕਿਹਾ ਕਿ ਸਿੱਧੂ ਵਲੋਂ ਲਗਾਤਾਰ ਮੁੱਖ ਮੰਤਰੀ ਪਾਸੋਂ ਮਜੀਠੀਆ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਬਾਵਜੂਦ ਇਸ ਦੇ ਕੈਪਟਨ ਕੋਈ ਕਾਰਵਾਈ ਨਹੀਂ ਕਰ ਰਹੇ। ਬੈਂਸ ਨੇ ਕਿਹਾ ਕਿ ਬਾਦਲ ਪੰਜਾਬ ਭਰ ਵਿਚ ਪੋਲ ਖੋਲ ਰੈਲੀਆਂ ਤਾਂ ਕਰ ਰਹੇ ਹਨ ਪਰ ਸਭ ਤੋਂ ਵੱਡੀ ਪੋਲ ਇਸ ਗੱਲ ਦੀ ਖੋਲਣ ਦੀ ਲੋੜ ਹੈ ਕਿ ਬਾਦਲਾਂ ਅਤੇ ਕੈਪਟਨ ਵਿਚਾਲੇ ਰਿਸ਼ਤਾ ਕੀ ਹੈ।