ਲੰਗਾਹ ਨੂੰ ਜ਼ਮਾਨਤ

-ਪੰਜਾਬੀਲੋਕ ਬਿਊਰੋ
ਬਲਾਤਕਾਰ ਦੇ ਕਥਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ, ਹਾਲਾਂਕਿ ਅਦਾਲਤ ਨੇ ਇਸ ਦੇ ਲਈ ਲੰਗਾਹ ਅੱਗੇ ਕਈ ਸ਼ਰਤਾਂ ਰੱਖੀਆਂ ਹਨ। ਲੰਗਾਹ ਅਦਾਲਤ ਦੀ ਇਜਾਜ਼ਤ ਤੋਂ ਬਿਨਾ ਦੇਸ਼ ਛੱਡ ਕੇ ਨਹੀਂ ਜਾ ਸਕਦੇ। ਸ਼ਿਕਾਇਤ ਕਰਤਾ ਅਤੇ ਇਸ ਕੇਸ ਦੇ ਕਿਸੇ ਵੀ ਗਵਾਹ ਨਾਲ ਕੋਈ ਸੰਪਰਕ ਨਹੀਂ ਰੱਖਣਗੇ।