ਗਊ ਰੱਖਿਆ ਨਾਲ ਕਿਸਾਨਾਂ ਨੂੰ ਹੋ ਰਿਹੈ ਕਰੋੜਾਂ ਦਾ ਨੁਕਸਾਨ

-ਪੰਜਾਬੀਲੋਕ ਬਿਊਰੋ
ਪਿਛਲੇ ਕਈ ਅਧਿਐਨ ਦੱਸਦੇ ਹਨ ਕਿ ਖੇਤੀ ਸੰਕਟ ਦੌਰਾਨ ਕਿਸਾਨਾਂ ਦੇ ਲਈ ਪਸ਼ੂ ਧਨ ਵਪਾਰ ਆਮਦਨ ਦਾ ਸਭ ਤੋਂ ਬਿਹਤਰ ਸਰੋਤ ਰਿਹਾ ਹੈ। ਪਰ ਦੇਸ ਵਿਚ ਜਿਸ ਤਰਾਂ ਗਊ ਰੱਖਿਆ ਦੇ ਨਾਂ ‘ਤੇ ਅਪਰਾਧਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਉਸ ਦੇ ਕਾਰਨ ਲੋਕ ਪਸ਼ੂਆਂ ਨੂੰ ਰੱਖਣ ਤੋਂ ਡਰ ਰਹੇ ਹਨ।-ਗਊ ਰੱਖਿਆ ਦੇ ਨਾਂ ‘ਤੇ ਮੋਦੀ ਸਰਕਾਰ ਵਿਚ ਗਊ ਭਗਤਾਂ ਦੀ ਦਹਿਸ਼ਤਗਰਦੀ ਜਾਰੀ ਹੈ, ਜਿਸ ਦਾ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਵੱਡਾ ਨੁਕਸਾਨ ਹੋ ਰਿਹਾ ਹੈ।
ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨਾਂ ਵਿਚ ਲੋਕਾਂ ਨੇ ਗਊ ਰੱਖਿਆ ਦੇ ਡਰ ਕਾਰਨ ਗਾਂ ਨੂੰ ਪੁਲੀਸ ਹਵਾਲੇ ਕਰ ਦਿੱਤਾ ਹੈ। ਹੁਣੇ ਜਿਹੇ ਉੱਤਰ ਪ੍ਰਦੇਸ਼ ਦੇ ਮੇਰਠ ਵਿਚ ਇਸ ਤਰਾਂ ਦਾ ਮਾਮਲਾ ਸਾਹਮਣੇ ਆਇਆ ਹੈ।
ਅਸ਼ੋਕ ਦਲਵਈ ਦੀ ਪ੍ਰਧਾਨਗੀ ਵਿਚ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਦੇ ਲਈ ਕਮੇਟੀ ਦੀ ਰਿਪੋਰਟ ਮੁਤਾਬਕ ਪਸ਼ੂ ਧਨ ਵਪਾਰ ਨੇ ਦੇਸ ਦੇ ਖੇਤੀ ਖੇਤਰ ਦੇ ਵਿਕਾਸ ਵਿਚ 2004 ਤੋਂ 2014 ਦੇ ਦੌਰਾਨ ਕਿਸਾਨੀ ਦੇ ਬਾਅਦ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਪਰ ਵਰਤਮਾਨ ਮੋਦੀ ਰਾਜ ਵਿਚ ਇਹ ਸਥਿਤੀ ਨਕਾਰਾਤਮਕ ਹੋ ਗਈ ਹੈ। 35 ਸਾਲਾਂ ਵਿਚ ਇਹ ਪਹਿਲੀ ਵਾਰ ਹੋਇਆ ਹੈ। 2012-13 ਵਿਚ ਪਸ਼ੂ ਧਨ ਵਪਾਰ ਨੇ ਭਾਰਤੀ ਦੀ ਜੀ. ਡੀ. ਪੀ. ਵਿਚ 4.11 ਪ੍ਰਤੀਸ਼ਤ ਦਾ ਯੋਗਦਾਨ ਦਿੱਤਾ ਸੀ। ਨਾਲ ਹੀ ਖੇਤੀ ਖੇਤਰ ਦੇ ਵਿਕਾਸ ਵਿਚ 25.6 ਪ੍ਰਤੀਸ਼ਤ ਯੋਗਦਾਨ ਰਿਹਾ ਹੈ।