ਗੌਂਡਰ ਤਾਂ ਮਰ ਗਿਐ, ਜਾਂਚ ਸ਼ਿਫਟ ਕਾਹਦੇ ਲਈ ??

ਚੰਡੀਗੜ ਕਤਲ ਮਾਮਲੇ ਚ ਪੁਲਿਸ ਨੇ ਕਿਹਾ
-ਪੰਜਾਬੀਲੋਕ ਬਿਊਰੋ
ਚੰਡੀਗੜ ਦੇ ਸੈਕਟਰ 38 ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਦਿਨ ਦਿਹਾੜੇ ਸਤਨਾਮ ਸਿੰਘ ਦਾ ਪਿਛਲੇ ਵਰੇ ਕਤਲ ਕਰ ਦਿੱਤਾ ਗਿਆ ਸੀ, ਕਤਲ ਮਾਮਲੇ ਚ ਪੁਲਿਸ ਹਾਲੇ ਤੱਕ ਸੀ ਸੀ ਟੀ ਵੀ ਫੁਟੇਜ ਤੇ ਮੁਲਜ਼ਮਾਂ ਦੀ ਕਾਲ ਡਿਟੇਲ ਵੀ ਨਹੀਂ ਲੱਭ ਸਕੀ, ਦੋਸ਼ੀ ਵੀ ਹਾਲੇ ਤੱਕ ਪੁਲਿਸ ਦੇ ਹੱਥ ਨਹੀਂ ਆਏ, ਮ੍ਰਿਤਕ ਦੇ ਪਰਿਵਾਰ ਨੇ ਜਾਂਚ ਟਰਾਂਸਫਰ ਕਰਨ ਦੀ ਅਰਜੀ ਹਾਈਕੋਰਟ ਚ ਪਾਈ ਤਾਂ ਕੱਲ ਸੁਣਵਾਈ ਮੌਕੇ ਚੰਡੀਗੜ ਪੁਲਿਸ ਨੇ ਕਿਹਾ ਕਿ ਇਸ ਕੇਸ ਦਾ ਮੁੱਖ ਮੁਲਜ਼ਮ ਵਿੱਕੀ ਗੌਂਡਰ ਤਾਂ ਹੁਣ ਮਾਰਿਆ ਗਿਆ ਹੈ, ਐਸ ਕਰਕੇ ਜਾਂਚ ਸ਼ਿਫਟ ਕਰਨ ਦੀ ਕੀ ਲੋੜ ਹੈ? ਪਰ ਕੋਰਟ ਨੇ ਸ਼ੁੱਕਰਵਾਰ ਨੂੰ ਦੁਬਾਰਾ ਸੁਣਵਾਈ ਕਰਨੀ ਹੈ।