• Home »
  • ਸਿਆਸਤ
  • ਖਬਰਾਂ
  • » ਹਾਲੇ ਤੱਕ ਕਿਸੇ ਵਿਧਾਇਕ ਨੇ ਨਹੀਂ ਦਿੱਤੀ ਜਾਇਦਾਦ ਦੀ ਜਾਣਕਾਰੀ

ਹਾਲੇ ਤੱਕ ਕਿਸੇ ਵਿਧਾਇਕ ਨੇ ਨਹੀਂ ਦਿੱਤੀ ਜਾਇਦਾਦ ਦੀ ਜਾਣਕਾਰੀ

-ਪੰਜਾਬੀਲੋਕ ਬਿਊਰੋ
ਮਾਰਚ 2017 ਚ ਪੇਸ਼ ਹੋਇਆ ਪੰਜਾਬ ਵਿਧਾਨ ਸਭਾ ਚ ਮੁੱਖ ਮੰਤਰੀ ਸਣੇ ਸਾਰੇ ਮੰਤਰੀਆਂ, ਵਿਧਾਇਕਾਂ ਨੂੰ ਆਪਣੀ ਜਾਇਦਾਦ ਦਾ ਵੇਰਵਾ ਦੇਣ ਬਾਰੇ ਬਿੱਲ ਨਵੰਬਰ ਚ ਪਾਸ ਤਾਂ ਹੋ ਗਿਆ ਸੀ ਪਰ ਲਾਗੂ ਨਹੀਂ ਹੋਇਆ, 31 ਜਨਵਰੀ ਤੱਕ ਸਭ ਨੇ ਆਪਣੀ ਜਾਇਦਾਦ ਦੇ ਵੇਰਵੇ ਦੇਣੇ ਸੀ,ਪਰ ਮੋਢੀ ਹਾਕਮ ਸਣੇ ਕਿਸੇ ਨੇ ਵੀ ਵੇਰਵੇ ਨਹੀਂ ਦਿੱਤੇ, ਕਪਤਾਨ ਸਰਕਾਰ ਇਹ ਬਿੱਲ ਠੰਡੇ ਬਸਤੇ ਪਾਉਣ ਨੂੰ ਤਿਆਰ ਹੈ, ਕਿਉਂਕਿ ਮਲਾਈਆਂ ਛਕਣ ਛਕਾਉਣ ਦੀ ਰੁੱਤ ਹੁਣ ਕਾਂਗਰਸੀਆਂ ਦੇ ਵਿਹੜੇ ਆਈ ਹੋਈ ਹੈ। ਕਾਂਗਰਸ ਦੇ 10 ਮਹੀਨਿਆਂ ਦੇ ਕਾਰਜਕਾਲ ਚ ਪੰਜਾਬ ਦੀ ਹਾਲਤ ਸੁਧਰੀ ਜਾਂ ਨਾ, ਪਰ ਆਂਹਦੇ ਨੇ ਕਾਂਗਰਸੀ ਵਿਧਾਇਕਾਂ ਦੀ ਜੇਬ ਵਾਹਵਾ ਸੁਧਰ ਗਈ,  ਤਾਂ ਹੀ ਜਾਇਦਾਦ ਦਾ ਵੇਰਵਾ ਨਹੀਂ ਦਿੱਤਾ ਜਾ ਰਿਹਾ।
ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਨੇ ਕਿ ਹਾਲੇ ਤੱਕ ਤਾਂ ਇਹ ਨਹੀਂ ਦੱਸਿਆ ਕਿ ਵੇਰਵਾ ਦੇਣਾ ਕੀਹਨੂੰ ਹੈ?