ਗੌਂਡਰ ਦੇ ਸਾਥੀਆਂ ‘ਤੇ ਪੁਲਿਸ ਦਾ ਸ਼ਿਕੰਜਾ

-ਪੰਜਾਬੀਲੋਕ ਬਿਊਰੋ
ਵਿੱਕੀ ਗੌਂਡਰ ਮਾਮਲੇ ਚ ਪੰਜਾਬ ਚ ਪੁਲਿਸ ਦੀ ਸਰਗਰਮੀ ਜੰਗਲ ਦੀ ਅੱਗ ਵਾਂਗ ਫੈਲ ਰਹੀ ਹੈ।
ਖਬਰ ਨਸ਼ਰ ਹੋਈ ਹੈ ਕਿ ਹਾਂਗਕਾਂਗ ਚ ਰਹਿੰਦਾ ਬਠਿੰਡਾ ਜ਼ਿਲੇ ਦੇ ਪਿੰਡ ਮਛਾਣਾ ਦਾ ਰੋਮੀ ਵਿਦੇਸ਼ਾਂ ਤੋਂ ਖਾਸ ਕਰਕੇ ਪਾਕਿਸਤਾਨ ਦੀ ਏਜੰਸੀ ਆਈ ਐਸ ਆਈ ਜ਼ਰੀਏ ਪੰਜਾਬ ਦੇ ਗੈਂਗਸਟਰਾਂ ਨੂੰ ਹਥਿਆਰ ਮੁਹੱਈਆ ਕਰਵਾਉਂਦਾ ਸੀ, ਇਕ ਖੇਪ ਅੱਜ ਵੀ ਉਸ ਦੇ ਰਿਸ਼ਤੇਦਾਰਾਂ ਦੇ ਘਰ ਪਈ ਦੱਸੀ ਜਾ ਰਹੀ ਹੈ, ਕੱਲ ਪੁਲਿਸ ਨੇ ਰੋਮੀ ਦੇ ਘਰ ਛਾਪਾਮਾਰਿਆ, ਉਸ ਦੀ ਮਾਂ ਤੇ ਪਿੰਡ ਦੇ ਇਕ ਹੋਰ ਮੁੰਡੇ ਗੱਗੀ ਉਰਫ ਨਿੰਬੂ ਨੂੰ ਗਿਰਫਤਾਰ ਕਰ ਲਿਆ। ਤੇ ਇਸ ਮਾਮਲੇ ਚ ਬਟਿੰਡਾ ਦੇ ਐਸ ਐਸ ਪੀ ਨੇ ਕਿਹਾ ਕਿ ਇਹ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਕਰਨ ਵਾਲੇ ਸਪੈਸ਼ਲ ਸੈਲ ਓਕੂ ਦੀ ਕਾਰਵਾਈ ਹੈ, ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ। ਪੁਲਿਸ ਟੀਮ ਨੇ ਰੋਮੀ ਦੇ ਰਿਸ਼ਤੇਦਾਰਾਂ ਦੇ ਘਰਾਂ ‘ਤੇ ਵੀ ਰੇਡ ਪਾਈ ਹਾਲੇ ਤੱਕ ਹਥਿਆਰ ਨਹੀਂ ਲੱਭੇ। ਕਿਹਾ ਜਾ ਰਿਹਾ ਹੈ ਕਿ ਉਹ ਫੋਨ ਜ਼ਰੀਏ ਪੰਜਾਬ ਦੀਆਂ ਜੇਲਾਂ ਚ ਕੈਦ ਗੈਂਗਸਟਰਾਂ ਨਾਲ ਟੱਚ ਵਿੱਚ ਹੈ। ਰੋਮੀ ਨੂੰ ਗੌਂਡਰ ਦਾ ਸਾਥੀ ਦੱਸਿਆ ਜਾ ਰਿਹਾ ਹੈ।
ਗੌਂਡਰ ਦੇ ਸਾਥੀ ਕਹਿ ਕੇ ਤਰਨਤਾਰਨ ਦੇ ਪਿੰਡ ਮੀਆਂਪੁਰ ਵੋਚਂ ਗਿਰਫਤਾਰ ਕੀਤੇ ਗਏ ਲਵਪ੍ਰੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਦਾ ਪੁਲਿਸ ਨੇ ਰਿਮਾਂਡ ਮੰਗਿਆ ਸੀ, ਪਰ ਕੋਰਟ ਨੇ ਇਹਨਾਂ ਨੂੰ 9 ਦਿਨ ਤੱਕ ਨਿਆਂਇਕ ਹਿਰਾਸ ਵਿਚ ਭੇਜ ਦਿੱਤਾ। ਅਮ੍ਰਿਤਪਾਲ ਸਿੰਘ ਅਕਾਲੀ ਦਲ ਬਾਦਲ ਦਾ ਸਰਗਰਮ ਕਾਰਕੁੰਨ ਹੈ, ਇਸ ਵਾਰ ਪੰਚਾਇਤੀ ਚੋਣਾਂ ਲੜਨਾ ਚਾਹੁੰਦਾ ਹੈ, ਉਸ ਨੇ ਕਿਹਾ ਕਿ ਸਿਆਸੀ ਸਾਜ਼ਿਸ਼ ਤਹਿਤ ਉਸ ਦਾ ਨਾਮ ਵਿੱਕੀ ਨਾਲ ਜੋੜ ਕੇ ਫਸਾਇਆ ਜਾ ਰਿਹਾ ਹੈ।  ਯਾਦ ਰਹੇ ਵਿੱਕੀ ਗੌਂਡਰ ਨੇ ਵੀ ਪਰਿਵਾਰ ਕੋਲ ਇਹੋ ਜਿਹੀ ਗੱਲ ਆਖੀ ਸੀ ਕਿ ਉਹ ਸਰੈਂਡਰ ਕਰਕੇ ਪੰਚਾਇਤ ਦੀ ਸਿਆਸਤ ਚ ਆਉਣਾ ਚਾਹੁੰਦਾ ਹੈ।
ਦੂਜੇ ਪਾਸੇ ਗੌਂਡਰ ਤੇ ਲਹੌਰੀਆ ਦੇ ਪਰਿਵਾਰਾਂ ਵਲੋਂ ਫਰਜੀ ਮੁਕਾਬਲੇ ਦੀ ਜਾਂਚ ਸੀ ਬੀ ਾਈ ਤੋਂ ਕਰਵਾਉਣ ਦੀ ਮੰਗ  ‘ਤੇ ਕਾਚਾ ਮਾਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਗੈਂਗਸਟਰ ਮੁੱਖ ਧਾਰਾ  ਆਉਣ ਸਰਕਾਰ ਉਹਨਾਂ ਦਾ ਮੁੜ ਵਸੇਬਾ ਕਰੇਗੀ। ਗੈਂਡਰ ਹੁਰਾਂ ਵਾਲੇ ਮੁਕਾਬਲੇ ਨੂੰ ਸਹੀ ਕਰਾਰ ਦਿੰਦਿਆਂ ਕੈਪਟਨ ਨੇ ਕਿਹਾ ਕਿ ਪਰਿਵਾਰ ਮੌਤ ਦੇ ਦੁੱਖ ਕਰਕੇ ਫਰਜੀ ਮੁਕਾਬਲੇ ਵਾਲੀ ਗੱਲ ਕਹਿ ਰਹੇ ਨੇ।
ਕੈਪਟਨ ਨੇ ਕਿਹਾ ਕਿ ਜਸ਼ਨ ਇਹਨਾਂ ਦੀ ਮੌਤ ਨੂੰ ਲੈ ਕੇ ਮਨਾਉਣ ਦਾ ਕਾਰਨ ਨਹੀਂ , ਬਲਕਿ ਇਹ ਦੱਸਣ ਲੀ ਹੈ ਕਿ ਕਨੂੰਨ ਤੋਂ ਨਾ ਕੋਈ ਉਪਰ ਹੈ ਤੇ ਨਾ ੋਈ ਬਹੁਤਾ ਸਮਾਂ ਕਨੂੰਨ ਤੋਂ ਬਚ ਸਕਦਾ ਹੈ।
Êਪਰ ਕਪਤਾਨ ਸਾਬ ਘੀਲਾ ਪੁੱਛਦਾ ਬਈ ਫੇਰ 84 ਦੇ ਦੋਸ਼ੀਆਂ ਤੱਕ ਕਨੂੰਨ ਕਾਹਤੋਂ ਨਹੀਂ ਪਹੁੰਚਿਆ ਹਾਲੇ ਤੱਕ ??
ਖੈਰ ਵਿੱਕੀ ਗੌ!ਡਰ ਤੇ ਸਾਥਈਆਂ ਦੇ ਮੁਕਾਬਲੇ ਦੀ ਰਾਜਸਥਾਨ ਪੁਲਿਸ ਨੇ ਜਾਂਚ ਸ਼ੁਰੂ ਕਰ ਦੱਤੀ ਹੈ, ਸ੍ਰੀ ਗੰਗਾਨਗਰ ਜ਼ਿਲੇ ਦੀ ਪੁਲਿਸ ਨੇ ਇਸ ਦੀ ਮੈਜਿਸਟਰੇਟੀ ਜਾਂਚ ਦੇ ਵੀ ਆਦੇਸ਼ ਦਿੱਤੇ ਨੇ। ਮੁਕਾਬਲਾ ਕਰਨ ਵਾਲੀ ਪੰਜਾਬ ਪੁਲਿਸ ਦੀ ਟੀਮ ਨੂੰ ਵੀ ਰਾਜਸਥਾਨ ਪੁਲਿਸ ਪੁੱਛਗਿੱਛ ਚ ਸ਼ਾਮਲ ਕਰੇਗੀ।
ਐਧਰ ਪੰਜਾਬ ਚ ਪੁਲਿਸ ਸੋਸ਼ਲ ਮੀਡੀਆ ਦੀਆਂ 197 ਸਾਈਟਸ ‘ਤੇ ਅੱਖ ਰੱਖ ਰਹੀ ਹੈ ਜੋ ਗੈਂਗਸਟਰਾਂ ਨਾਲ ਸੰਬੰਧਤ ਪੋਸਟਾਂ ਪਾਉਂਦੀ ਹੈ।
ਪੁਲਿਸ ਦੀ ਮੁਸਤੈਦੀ ਵਾਲੇ ਨੱਕ ਹੇਠੋਂ ਕੱਲ ਜਿਹੜਾ ਅੰਮ੍ਰਿਤਸਰ ਕਚਹਿਰੀਆਂ ਚੋਂ ਜਿਹੜਾ ਮੁੰਡਾ ਰਜਤ ਸ਼ਰਮਾ ਉਰਫ ਮਸਤੀ ਭੱਜਿਆ ਸੀ, ਉਹ ਗੈਂਗਸਟਰ ਜਗਜੀਤ ਸਿੰਘ ਜੱਗੂ ਭਗਵਾਨਪੁਰੀਆ ਦਾ ਸਾਥੀ ਹੈ।