ਦਲਿਤ ਨਾਲ ਧੱਕਾ ਕਰਨ ਵਾਲਿਆਂ ਨੂੰ ਧਾਰਮਿਕ ਸਜ਼ਾ

-ਪੰਜਾਬੀਲੋਕ ਬਿਊਰੋ
ਧੂਰੀ ਦੇ ਪਿੰਡ ਮਾਨਾਵਾਲਾ ਦੇ ਦਲਿਤ ਪਰਿਵਾਰ ਨੂੰ ਗੁਰਦੁਆਰਾ ਸਾਹਿਬ ਵਿੱਚ ਬਜ਼ੁਰਗ ਮਾਤਾ ਦਾ ਭੋਗ ਨਾ ਪਾਉਣ ਦੇਣ ਵਾਲਿਆਂ ‘ਤੇ ਧਾਰਮਿਕ ਕਾਰਵਾਈ ਕੀਤੀ ਗਈ ਹੈ, ਦੋ ਮੁਲਜ਼ਮਾਂ ਗੁਰਸੇਵਕ ਸਿੰਘ ਤੇ ਈਸ਼ਰ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ੇਦ ਪੰਜ ਪਿਆਰਿਆਂ ਨੇ ਇਕ ਹਫਤਾ ਤਖਤ ਸਾਹਿਬ ਵਿਖੇ ਝਾੜੂ ਮਾਰਨ, ਜੋੜੇ ਝਾੜਨ ਤੇ ਭਾਂਡੇ ਮਾਂਜਣ ਦੀ ਸਜਾ ਸੁਣਾਈ ਹੈ। ਦੋਵਾਂ ਨੇ ਮਾਫੀ ਵੀ ਮੰਗ ਲਈ ਹੈ। ਪੰਜ ਪਿਆਰਿਆਂ ਨੇ ਅੱਗੇ ਤੋਂ ਕਿਸੇ ਵੀ ਦਲਿਤ ਪਰਿਵਾਰ ਜਾਂ ਕਿਸੇ ਨਾਲ ਵੀ ਭੇਦਭਾਵ ਕਰਨ ‘ਤੇ ਚਿਤਾਵਨੀ ਦਿੱਤੀ ਹੈ। ਉਕਤ ਦੋਵਾਂ ਨੇ ਪੀੜਤ ਪਰਿਵਾਰ ਨੂੰ ਭੋਗ ਤੋਂ ਪਹਿਲੀ ਰਾਤ ਨੂੰ ਇਹ ਕਹਿ ਕੇ ਗੁਰਦੁਆਰੇ ਵਿਚੋਂ ਭਜਾ ਦਿੱਤਾ ਸੀ ਕਿ ਜੇ ਇਕ ਦਲਿਤ ਦਾ ਭੋਗ ਇਥੇ ਪਾਇਆ ਗਿਆ ਤਾਂ ਨਿੱਕੀਆਂ ਜਾਤਾਂ ਵਾਲੇ ਸਾਰੇ ਹੀ ਇਥੇ ਆਉਣ ਲੱਗ ਪੈਣਗੇ।
ਇਸ ਘਟਨਾ ਦਾ ਵਿਸ਼ਵ ਭਰ ਚ ਵਸਦੇ ਸਿੱਖ ਭਾਈਚਾਰੇ ਨੇ ਡਾਢਾ ਬੁਰਾ ਮਨਾਇਆ ਸੀ।