ਅਕਾਲੀ ਨੇਤਾ ਦੀ ਸੜੀ ਲਾਸ਼ ਬਰਾਮਦ

-ਪੰਜਾਬੀਲੋਕ ਬਿਊਰੋ
ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਮੰਨਣ ਦੇ ਰਹਿਣ ਵਾਲੇ ਜ਼ਿਲਾ ਦੇ ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਦੀ ਅੱਗ ਨਾਲ ਸੜੀ ਹੋਈ ਲਾਸ਼ ਮਿਲੀ ਹੈ। ਇਸ ਦੇ ਨਾਲ ਹੀ ਉਸ ਦਾ ਮੋਟਰਸਾਈਕਲ ਸੜਿਆ ਹੋਇਆ ਪਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਨਾਮ ਸਿੰਘ ਬੀਤੀ ਰਾਤ ਆਪਣੇ ਪਿੰਡ ਤੋਂ ਹੁਸ਼ਿਆਰਪੁਰ ਊਨਾ ਮਾਰਗ ‘ਤੇ ਆਪਣੇ ਖੇਤਾਂ ਨੂੰ ਜਾ ਰਿਹਾ ਸੀ। ਅੱਜ ਸਵੇਰ ਪਿੰਡ ਭੇੜੂਆਂ ਕੋਲ ਉਸ ਦੀ ਮ੍ਰਿਤਕ ਦੇਹ ਪਾਈ ਗਈ ਹੈ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਜਾਂਚ ਲਈ ਲਾਸ਼ ਤੇ ਮੋਟਰਸਾਈਕਲ ਦੇ ਨਮੂਨੇ ਵੀ ਲੈ ਲਏ ਹਨ। ਪੁਲਿਸ ਕਪਤਾਨ (ਤਫਤੀਸ਼) ਨੇ ਮਾਮਲੇ ਦੀ ਜਾਂਚ ਸ਼ੁਰੂ ਕਰਵਾ ਦਿੱਤੀ ਹੈ।ਮਾਮਲਾ ਕਤਲ ਕਰਕੇ ਲਾਸ਼ ਸਾੜੇ ਜਾਣ ਦਾ ਦੱਸਿਆ ਜਾ ਰਿਹਾ ਹੈ।