ਕੈਪਟਨ ਸਰਕਾਰ ਖਿਲਾਫ ਬਾਦਲਕਿਆਂ ਦੀ ਪੋਲ ਖੋਲ ਮੁਹਿੰਮ

-ਪੰਜਾਬੀਲੋਕ ਬਿਊਰੋ
ਪੰਜਾਬ ਦੀ ਸਿਆਸਤ ਚ ਅਕਾਲੀ ਦਲ ਬਦਾਲ ਗਰਮਾਹਟ ਲਿਆਉਣ ਵਾਲਾ ਹੈ, ਅਗਲੇ ਮਹੀਨੇ ਤੋਂ ਕੈਪਟਨ ਖਿਲਾਫ ਪੋਲ ਖੋਲ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਬਾਦਲ ਦਲ  ਵਰਕਰਾਂ ਤੇ ਆਮ ਲੋਕਾਂ ਨੂੰ ਨਾਲ ਜੋੜਨ ਲਈ ਇਕ ਨਾਅਰਾ ਲਿਆ ਰਹੇ ਨੇ ਕੈਪਟਨ ਸਾਹਿਬ ਜੁਆਬ ਦਿਓ। ਇਸ ਨਾਅਰੇ ਨਾਲ ਸਰਕਾਰ ਤੋਂ 10 ਮਹੀਨਿਆਂ ਦੇ ਕਾਰਜਕਾਲ ਦਾ ਹਿਸਾਬ ਮੰਗਿਆ ਜਾਵੇਗਾ। ਮੋਹਾਲੀ ਚ ਐਮ ਪੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਉਹਨਾਂ ਦੀ ਪਾਰਟੀ ਖੇਤੀ ਟਿਊਬਵੈਲਾਂ ਦਾ ਵੀ ਡਟਵਾਂ ਵਿਰੋਧ ਕਰੇਗੀ। ਪ੍ਰਤੀ ਮੀਟਰ 10 ਹਜ਼ਾਰ ਰਪੁਏ ਵਸੂਲੇ ਜਾਣਗੇ, ਕੈਪਟਨ ਸਾਹਿਬ ਕਿਸੇ ਚਹੇਤੇ ਨੂੰ ਫਾਇਦਾ ਪੁਚਾਉਣ ਲਈ 14 ਕਰੋੜ ਰੁਪਏ ਦਾ ਬੋਝ ਜਨਤਾ ‘ਤੇ ਪਾਉਣਗੇ, ਇਸ ਨੂੰ ਕਿਸਾਨਾਂ ਦੀ ਚਹੇਤੀ ਪਾਰਟੀ ਅਕਾਲੀ ਦਲ ਬਾਦਲ ਬਰਦਾਸ਼ਤ ਨਹੀਂ ਕਰੇਗੀ।